10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਾਰਵੇ ਵਲੋਂ ਰਾਜਾ ਹਾਰਾਲਡ 5ਵੇਂ ਇਤਿਹਾਸਕ ਅੰਤਿਮ ਵਿਦਾਈ ਅੰਤਿਮ ਰਸਮਾਂ ਮੌਕੇ ਦੁਨੀਆ ਭਰ ਤੋਂ ਸ਼ਾਹੀ ਪਰਿਵਾਰ ਤੇ ਰਾਸ਼ਟਰ ਮੁਖੀ ਪੁੱਜੇ

ਓਸਲੋ, 9 ਸਤੰਬਰ (ਡਿੰਪਾ ਵਿਰਕ)-ਅੱਜ ਨਾਰਵੇ ਲਈ ਇਕ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਦਿਨ ਹੈ। 35 ਸਾਲ ਤੱਕ ਨਾਰਵੇ ਦੇ ਰਾਜਾ ਰਹੇ ਕਿੰਗ ਹਾਰਾਲਡ 5ਵੇਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ।

ਅਜੀਤ ਡੈਸਕ 10-09-2026

ਓਸਲੋ, 9 ਸਤੰਬਰ (ਡਿੰਪਾ ਵਿਰਕ)-ਅੱਜ ਨਾਰਵੇ ਲਈ ਇਕ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਦਿਨ ਹੈ। 35 ਸਾਲ ਤੱਕ ਨਾਰਵੇ ਦੇ ਰਾਜਾ ਰਹੇ ਕਿੰਗ ਹਾਰਾਲਡ 5ਵੇਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। 89 ਸਾਲ ਦੀ ਉਮਰ ਵਿਚ 28 ਅਗਸਤ ਨੂੰ ਕਿੰਗ ਹਾਰਾਲਡ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਨਾਰਵੇ ਵਿਚ 13 ਦਿਨਾਂ ਦਾ ਰਾਸ਼ਟਰੀ ਸੋਗ ਮਨਾਇਆ ਗਿਆ।ਹਜ਼ਾਰਾਂ ਲੋਕ ਆਪਣੇ ਰਾਜਾ ਨੂੰ ਆਖਰੀ ਵਾਰ ਸ਼ਰਧਾਂਜਲੀ ਦੇਣ ਲਈ ਓਸਲੋ ਪਹੁੰਚੇ ਹਨ। 46,000 ਤੋਂ ਵੱਧ ਲੋਕ ਪਹਿਲਾਂ ਹੀ ਕਿੰਗ ਹਾਰਾਲਡ ਨੂੰ ਆਪਣੀ ਸ਼ਰਧਾਂਜਲੀ ਭੇਟ ਕਰ ਚੁੱਕੇ ਹਨ।ਦੁਪਹਿਰ 12 ਵਜੇ ਕਿੰਗ ਹਾਰਾਲਡ ਦੀ ਦੇਹ ਵਾਲਾ ਤਾਬੂਤ ਓਸਲੋ ਦੇ ਸ਼ਾਹੀ ਮਹਿਲ ਤੋਂ ਰਵਾਨਾ ਹੋਇਆ, ਇਸ ਮੌਕੇ 21 ਤੋਪਾਂ ਦੀ ਸਲਾਮੀ ਦਿੱਤੀ ਗਈ।ਇਸ ਆਖਰੀ ਯਾਤਰਾ ਵਿਚ ਕਿੰਗ ਹਾਕੋਨ ਅੱਠਵੇਂ, ਕਵੀਨ ਮੇਟੇ-ਮਾਰਿਟ, ਕ੍ਰਾਊਨ ਪ੍ਰਿੰਸੈੱਸ ਇੰਗ੍ਰਿਡ ਅਲੈਕਜ਼ੈਂਡਰਾ, ਕਵੀਨ ਸੋਨਿਆ, ਪ੍ਰਿੰਸ ਸਵੇਰੇ ਮੈਗਨਸ ਅਤੇ ਪ੍ਰਿੰਸੈੱਸ ਮਾਰਥਾ ਲੂਈਜ਼ ਸਮੇਤ ਨਾਰਵੇ ਦਾ ਸ਼ਾਹੀ ਪਰਿਵਾਰ ਸ਼ਾਮਿਲ ਹੋਇਆ । ਬਰਤਾਨੀਆ ਤੋਂ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੈੱਸ ਐਨ, ਡੈਨਮਾਰਕ ਤੋਂ ਰਾਜਾ ਫ੍ਰੈਡਰਿਕ ਦਸਵੇਂ ਅਤੇ ਰਾਣੀ ਮੈਰੀ, ਸਵੀਡਨ ਦੇ ਰਾਜਾ ਕਾਰਲ ਸੋਲ੍ਹਵੇਂ ਗੁਸਤਾਫ, ਰਾਣੀ ਸਿਲਵੀਆ ਅਤੇ ਸਵੀਡਿਸ਼ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ, ਸਪੇਨ ਤੋਂ ਰਾਜਾ ਫੇਲੀਪੇ ਛੇਵੇਂ, ਰਾਣੀ ਲੇਟੀਜ਼ੀਆ ਅਤੇ ਰਾਣੀ ਸੋਫੀਆ ਦੇ ਸ਼ਾਮਿਲ ਹੋਣ ਦੀ ਉਮੀਦ ਹੈ।ਨੀਦਰਲੈਂਡ, ਬੈਲਜੀਅਮ, ਜਾਰਡਨ ਅਤੇ ਜਪਾਨ ਸਮੇਤ ਕਈ ਹੋਰ ਦੇਸ਼ਾਂ ਦੇ ਸ਼ਾਹੀ ਪਰਿਵਾਰ ਵੀ ਨਾਰਵੇ ਦੇ ਰਾਜਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਓਸਲੋ ਵਿਚ ਹਨ।ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਉੱਚ ਅਧਿਕਾਰੀ ਵੀ ਅੰਤਿਮ ਯਾਤਰਾ ’ਚ ਸ਼ਾਮਿਲ ਹੋਏ।

ਪਿਛਲੀ ਖ਼ਬਰ ਡਾ. ਅਰਵਿੰਦਰ ਸਿੰਘ ਭੱਲਾ ਦੇ ਸਿੱਖ ਗੁਰੂਆਂ ’ਤੇ ਖੋਜ ਪ੍ਰੋਜੈਕਟ ਨੂੰ ਆਈ. ਸੀ. ਐੱਚ. ਆਰ ਦੁਆਰਾ ਪ੍ਰਵਾਨਗੀ ਅਗਲੀ ਖ਼ਬਰ ਗਲਾਸਗੋ ਵਿਚ ‘ ਐਜੂਕੇਸ਼ਨ ਇੰਡੀਆ ਪਵੇਲੀਅਨ ’ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।