10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਪਾਰਕ ਅਦਾਰੇ ਦੀ ਛੱਤ ’ਤੇ ਚੜ੍ਹੇ 5 ਨੌਜਵਾਨਾਂ ਨੂੰ ਪੁਲਿਸ ਨੇ ਡਰੋਨ ਨਾਲ ਲੱਭ ਕੇ ਸੁਰੱਖਿਅਤ ਹੇਠਾਂ ਉਤਾਰਿਆ

ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੀ ਇੱਕ ਵਪਾਰਕ ਇਮਾਰਤ ਦੀ ਛੱਤ ਉਤੇ ਚੜ੍ਹੇ 5 ਨੌਜਵਾਨਾਂ ਨੂੰ ਪੁਲਿਸ ਅਤੇ ਅੱਗ ਬੁਝਾਊ ਅਮਲੇ ਵਲੋਂ ਸੁਰੱਖਿਅਤ ਹੇਠਾਂ ਉਤਾਰਨ ਦੀ ਘਟਨਾ ਬਾਰੇ ਪਤਾ ਲੱਗਾ ਹੈ । ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਇੱਕ ਵਪਾਰਕ ਇਮਾਰਤ ਦੀ ਛੱਤ ਉੱਤੇ ਚੜ੍ਹੇ ਹੋਏ ਹਨ।

ਅਜੀਤ ਡੈਸਕ 10-09-2026
ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੀ ਇੱਕ ਵਪਾਰਕ ਇਮਾਰਤ ਦੀ ਛੱਤ ਉਤੇ ਚੜ੍ਹੇ 5 ਨੌਜਵਾਨਾਂ ਨੂੰ ਪੁਲਿਸ ਅਤੇ ਅੱਗ ਬੁਝਾਊ ਅਮਲੇ ਵਲੋਂ ਸੁਰੱਖਿਅਤ ਹੇਠਾਂ ਉਤਾਰਨ ਦੀ ਘਟਨਾ ਬਾਰੇ ਪਤਾ ਲੱਗਾ ਹੈ । ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਇੱਕ ਵਪਾਰਕ ਇਮਾਰਤ ਦੀ ਛੱਤ ਉੱਤੇ ਚੜ੍ਹੇ ਹੋਏ ਹਨ। ਵਿਕਟੋਰੀਆ ਪੁਲਿਸ ਦੀ ਅਧਿਕਾਰੀ ਸਾਰਜੈਂਟ ਅਨੁਸਾਰ ਇਸ ਘਟਨਾ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਅਧਿਕਾਰੀ ਗੋਰਡਨ ਸਟਰੀਟ ਦੇ 900 ਬਲਾਕ ਵਿੱਚ ਪਹੁੰਚੇ। ਇਮਾਰਤ ਦੀ ਛੱਤ ਉੱਤੇ ਮੌਜੂਦ ਵਿਅਕਤੀਆਂ ਦਾ ਸੁਰੱਖਿਅਤ ਢੰਗ ਨਾਲ ਪਤਾ ਲਗਾਉਣ ਲਈ ਪੁਲਿਸ ਨੇ ਡਰੋਨ ਦੀ ਵਰਤੋਂ ਕੀਤੀ, ਜਿਸ ਰਾਹੀਂ ਛੱਤ ਉਤੇ ਨੌਜਵਾਨਾਂ ਦੀ ਮੌਜੂਦਗੀ ਬਾਰੇ ਪਤਾ ਲਗਾਇਆ ਗਿਆ ਇਸ ਤੋਂ ਬਾਅਦ ਮੌਕੇ ’ਤੇ ਬੁਲਾਈ ਗਈ ਅੱਗ ਬਝਾਊ ਕਰਮਚਾਰੀਆਂ ਦੀ ਟੀਮ ਨੇ ਸਾਰੇ ਪੰਜਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਢੰਗ ਨਾਲ ਛੱਤ ਤੋਂ ਹੇਠਾਂ ਉਤਾਰ ਦਿੱਤਾ। ਇਸ ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦਾ ਜ਼ਿਕਰ ਨਹੀਂ ਹੈ। ਉਕਤ ਨੌਜਵਾਨ ਛੱਤ ਤੇ ਕਿਉਂ ਚੜੇ ਸਨ। ਇਸ ਇਸ ਸੰਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕੈਨੇਡਾ ਦੀ ਜਵਾਬੀ ਕਾਰਵਾਈ ’ਤੇ ਟਰੰਪ ਦਾ ਸਖ਼ਤ ਵਾਰ-ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ਦੀ ਦਰਾਮਦ ’ਤੇ ਰੋਕ ਅਗਲੀ ਖ਼ਬਰ ਲੂਟਨ ’ਚ ਔਰਤ ਨੂੰ ਚਾਕੂ ਮਾਰਨ ਵਾਲੇ ਹਮਲਾਵਰ ਨੂੰ ਪੁਲਿਸ ਨੇ ਮਾਰੀ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।