10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਲੂਟਨ ’ਚ ਔਰਤ ਨੂੰ ਚਾਕੂ ਮਾਰਨ ਵਾਲੇ ਹਮਲਾਵਰ ਨੂੰ ਪੁਲਿਸ ਨੇ ਮਾਰੀ ਗੋਲੀ

ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਲੂਟਨ ਸ਼ਹਿਰ ਵਿਚ ਇਕ ਔਰਤ ਨੂੰ ਚਾਕੂ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੁਤੰਤਰ ਜਾਂਚ ਪੁਲਿਸ ਨਿਗਰਾਨ ਸੰਸਥਾ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਅਜੀਤ ਡੈਸਕ 10-09-2026
ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਲੂਟਨ ਸ਼ਹਿਰ ਵਿਚ ਇਕ ਔਰਤ ਨੂੰ ਚਾਕੂ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੁਤੰਤਰ ਜਾਂਚ ਪੁਲਿਸ ਨਿਗਰਾਨ ਸੰਸਥਾ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਚਾਕੂ ਨਾਲ ਇੱਕ ਔਰਤ ਨੂੰ ਧਮਕਾਉਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਹਥਿਆਰਬੰਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ।ਆਈ.ਓ.ਪੀ.ਸੀ. ਮੁਤਾਬਕ ਇਕ ਬੈਡਫੋਰਡਸ਼ਾਇਰ ਪੁਲਿਸ ਅਧਿਕਾਰੀ ਨੇ ਚਾਰ ਗੋਲੀਆਂ ਚਲਾਈਆਂ, ਜਦਕਿ ਇਕ ਹੋਰ ਅਧਿਕਾਰੀ ਨੇ ਬੈਟਨ ਰਾਊਂਡ ਚਲਾਇਆ। ਵਿਅਕਤੀ ਦੀ ਬਾਂਹ ਅਤੇ ਲੱਤ ’ਤੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਗਈ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀਆਂ ਸੱਟਾਂ ਨੂੰ ਗੰਭੀਰ ਦੱਸਿਆ ਗਿਆ ਹੈ।ਚਾਕੂ ਲੱਗਣ ਕਾਰਨ ਜ਼ਖ਼ਮੀ ਹੋਈ ਔਰਤ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀਆਂ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।ਆਈ.ਓ.ਪੀ.ਸੀ. ਦੀ ਡਾਇਰੈਕਟਰ ਆਫ ਐਂਗੇਜਮੈਂਟ ਐਮਿਲੀ ਬੈਰੀ ਨੇ ਕਿਹਾ ਕਿ ਪੁਲਿਸ ਵਲੋਂ ਹਥਿਆਰਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ, ਪਰ ਜਦੋਂ ਸੰਭਾਵੀ ਤੌਰ ’ਤੇ ਜਾਨਲੇਵਾ ਤਾਕਤ ਵਰਤੀ ਜਾਂਦੀ ਹੈ ਤਾਂ ਹਾਲਾਤ ਦੀ ਸੁਤੰਤਰ ਜਾਂਚ ਕਰਨਾ ਜ਼ਰੂਰੀ ਹੁੰਦਾ ਹੈ।ਆਈ.ਓ.ਪੀ.ਸੀ. ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੜਾਅ ’ਤੇ ਘਟਨਾ ਵਿੱਚ ਸ਼ਾਮਲ ਸਾਰੇ ਪੁਲਿਸ ਅਧਿਕਾਰੀਆਂ ਨੂੰ ਗਵਾਹਾਂ ਵਜੋਂ ਦੇਖਿਆ ਜਾ ਰਿਹਾ ਹੈ। ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਨ੍ਹਾਂ ਨੇ ਪੁਲਿਸ ਦੇ ਪੇਸ਼ੇਵਰ ਮਿਆਰਾਂ ਦੀ ਉਲੰਘਣਾ ਕੀਤੀ ਹੋਵੇ ਜਾਂ ਕੋਈ ਅਪਰਾਧਿਕ ਜੁਰਮ ਕੀਤਾ ਹੋਵੇ।ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਲਏ ਗਏ ਫੈਸਲਿਆਂ, ਗੋਲੀਆਂ ਚਲਾਉਣ ਅਤੇ ਵਰਤੀ ਗਈ ਤਾਕਤ ਵਾਜਬ, ਜ਼ਰੂਰੀ ਅਤੇ ਹਾਲਾਤ ਮੁਤਾਬਕ ਅਨੁਪਾਤਕ ਸੀ ਜਾਂ ਨਹੀਂ, ਇਸ ਦੀ ਪੜਤਾਲ ਕੀਤੀ ਜਾਵੇਗੀ।
ਪਿਛਲੀ ਖ਼ਬਰ ਵਪਾਰਕ ਅਦਾਰੇ ਦੀ ਛੱਤ ’ਤੇ ਚੜ੍ਹੇ 5 ਨੌਜਵਾਨਾਂ ਨੂੰ ਪੁਲਿਸ ਨੇ ਡਰੋਨ ਨਾਲ ਲੱਭ ਕੇ ਸੁਰੱਖਿਅਤ ਹੇਠਾਂ ਉਤਾਰਿਆ ਅਗਲੀ ਖ਼ਬਰ ਮੋਹਨ ਭਾਗਵਤ ਇਕ ਸ਼ਰਧਾਲੂ ਵਜੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ-ਸਾਹਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।