10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕੈਨੇਡਾ ਦੀ ਜਵਾਬੀ ਕਾਰਵਾਈ ’ਤੇ ਟਰੰਪ ਦਾ ਸਖ਼ਤ ਵਾਰ-ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ਦੀ ਦਰਾਮਦ ’ਤੇ ਰੋਕ

ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵਲੋਂ ਅਮਰੀਕੀ ਵਸਤਾਂ ਉਤੇ ਲਗਾਏ ਗਏ ਜਵਾਬੀ ਟੈਰਿਫ਼ਾਂ ਤੋਂ ਬਾਅਦ ਵੱਡੀ ਵਪਾਰਕ ਕਾਰਵਾਈ ਕਰਦਿਆਂ ਪੰਜ ਰਾਸ਼ਟਰਪਤੀ ਐਲਾਨਾਂ ਉਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਤਹਿਤ ਕੈਨੇਡਾ ਤੋਂ ਆਉਣ ਵਾਲੀ ਜ਼ਿਆਦਾਤਰ ਸ਼ਰਾਬ, ਕੁਝ ਡੇਅਰੀ ਉਤਪਾਦਾਂ ਅਤੇ ਮੋਟਰਸਾਈਕਲਾਂ ਦੀ ਅਮਰੀਕਾ ਵਿਚ ਦਰਾਮਦ ਉਤੇ ਪਾਬੰਦੀ ਲਗਾਈ ਗਈ ਹੈ।

ਅਜੀਤ ਡੈਸਕ 10-09-2026
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵਲੋਂ ਅਮਰੀਕੀ ਵਸਤਾਂ ਉਤੇ ਲਗਾਏ ਗਏ ਜਵਾਬੀ ਟੈਰਿਫ਼ਾਂ ਤੋਂ ਬਾਅਦ ਵੱਡੀ ਵਪਾਰਕ ਕਾਰਵਾਈ ਕਰਦਿਆਂ ਪੰਜ ਰਾਸ਼ਟਰਪਤੀ ਐਲਾਨਾਂ ਉਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਤਹਿਤ ਕੈਨੇਡਾ ਤੋਂ ਆਉਣ ਵਾਲੀ ਜ਼ਿਆਦਾਤਰ ਸ਼ਰਾਬ, ਕੁਝ ਡੇਅਰੀ ਉਤਪਾਦਾਂ ਅਤੇ ਮੋਟਰਸਾਈਕਲਾਂ ਦੀ ਅਮਰੀਕਾ ਵਿਚ ਦਰਾਮਦ ਉਤੇ ਪਾਬੰਦੀ ਲਗਾਈ ਗਈ ਹੈ। ਵਾਈਟ ਹਾਊਸ ਵਲੋਂ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਇਹ ਪਾਬੰਦੀਆਂ 29 ਸਤੰਬਰ ਤੋਂ ਲਾਗੂ ਹੋਣਗੀਆਂ। ਕੈਨੇਡਾ ਵਿਚ ਬਣੀ ਬੀਅਰ, ਵਾਈਨ, ਸਾਈਡਰ ਅਤੇ ਕਈ ਕਿਸਮਾਂ ਦੀ ਸ਼ਰਾਬ ਦੇ ਨਾਲ ਮੋਟਰਸਾਈਕਲ, ਗੁੜ ਦੀ ਚਾਸ਼ਨੀ, ਵੇਅ ਅਤੇ ਉਸ ਤੋਂ ਤਿਆਰ ਕੁਝ ਡੇਅਰੀ ਉਤਪਾਦ ਵੀ ਨਵੇਂ ਹੁਕਮਾਂ ਦੇ ਘੇਰੇ ਵਿੱਚ ਆਉਣਗੇ।ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੈਨੇਡਾ ਵਲੋਂ ਅਮਰੀਕੀ ਸ਼ਰਾਬ, ਡੇਅਰੀ ਅਤੇ ਵਾਹਨ ਉਦਯੋਗ ਨਾਲ ਕੀਤੇ ਜਾ ਰਹੇ ਕਥਿਤ ਪੱਖਪਾਤ ਦਾ ਜਵਾਬ ਦੇਣ ਲਈ ਇਹ ਕਾਰਵਾਈ ਕੀਤੀ ਗਈ ਹੈ। ਵਾਈਟ ਹਾਊਸ ਮੁਤਾਬਕ ਕੈਨੇਡਾ ਨੇ ਪਿਛਲੇ ਮਹੀਨੇ ਵਪਾਰਕ ਗੱਲਬਾਤ ਖ਼ਤਮ ਕਰਨ ਮਗਰੋਂ ਲਗਭਗ 20 ਅਰਬ ਅਮਰੀਕੀ ਡਾਲਰ ਮੁੱਲ ਦੀਆਂ ਵਸਤਾਂ ਉੱਤੇ ਨਵੇਂ ਟੈਰਿਫ਼ ਲਗਾਏ ਹਨ। ਇਨ੍ਹਾਂ ਵਿਚ ਅਮਰੀਕੀ ਸਟੀਲ, ਡੇਅਰੀ ਸਮਾਨ ਅਤੇ ਖੇਤੀਬਾੜੀ ਮਸ਼ੀਨਰੀ ਸ਼ਾਮਿਲ ਹੈ।ਅਮਰੀਕੀ ਪ੍ਰਸ਼ਾਸਨ ਨੇ ਕੈਨੇਡੀਅਨ ਵਸਤਾਂ ਉੱਤੇ ਪਹਿਲਾਂ ਤੋਂ ਲਾਗੂ 50 ਫ਼ੀਸਦੀ ਟੈਰਿਫ਼ਾਂ ਦੀ ਸੂਚੀ ਵਿਚ ਵੀ ਤਬਦੀਲੀ ਕੀਤੀ ਹੈ। ਪੱਥਰੀਲਾ ਨਮਕ ਅਤੇ ਸੀਮੈਂਟ ਵਰਗੀਆਂ ਕੁਝ ਵਸਤਾਂ ਨੂੰ ਸੂਚੀ ਵਿੱਚੋਂ ਹਟਾ ਕੇ ਉਨ੍ਹਾਂ ਦੀ ਥਾਂ ਆਲ-ਟਰੇਨ ਵਾਹਨਾਂ ਅਤੇ ਕੁਝ ਹੋਰ ਡੇਅਰੀ ਉਤਪਾਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਤਬਦੀਲੀਆਂ 15 ਸਤੰਬਰ ਤੋਂ ਪ੍ਰਭਾਵੀ ਹੋਣਗੀਆਂ।ਵਾਈਟ ਹਾਊਸ ਅਨੁਸਾਰ ਇਹ ਕਾਰਵਾਈ 1930 ਦੇ ਟੈਰਿਫ਼ ਕਾਨੂੰਨ ਦੀ ਧਾਰਾ 338 ਤਹਿਤ ਕੀਤੀ ਗਈ ਹੈ। ਇਸ ਧਾਰਾ ਅਧੀਨ ਰਾਸ਼ਟਰਪਤੀ ਉਸ ਦੇਸ਼ ਦੀਆਂ ਵਸਤਾਂ ਉੱਤੇ ਟੈਰਿਫ਼ ਜਾਂ ਦਰਾਮਦੀ ਪਾਬੰਦੀ ਲਗਾ ਸਕਦੇ ਹਨ, ਜਿਸ ਉੱਤੇ ਅਮਰੀਕੀ ਵਪਾਰ ਨਾਲ ਅਸਮਾਨ ਵਿਹਾਰ ਕਰਨ ਦਾ ਦੋਸ਼ ਹੋਵੇ। ਇਹ ਟੈਰਿਫ਼ ਅਮਰੀਕਾ-ਮੈਕਸੀਕੋ-ਕੈਨੇਡਾ ਵਪਾਰ ਸਮਝੌਤੇ ਅਧੀਨ ਆਉਣ ਵਾਲੀਆਂ ਸਬੰਧਤ ਵਸਤਾਂ ਉੱਤੇ ਵੀ ਲਾਗੂ ਹੋਣਗੇ।ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵੀਆਂ ਪਾਬੰਦੀਆਂ ਦਾ ਮਕਸਦ ਅਮਰੀਕੀ ਕਿਸਾਨਾਂ, ਉਤਪਾਦਕਾਂ ਅਤੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ ਵਿਦੇਸ਼ੀ ਬਾਜ਼ਾਰਾਂ ਵਿੱਚ ਅਮਰੀਕੀ ਵਸਤਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਦੀਆਂ ਵਪਾਰਕ ਨੀਤੀਆਂ ਵਿੱਚ ਤਬਦੀਲੀ ਨਾ ਆਉਣ ਤੱਕ ਅਮਰੀਕਾ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਹੋਰ ਕਦਮ ਵੀ ਚੁੱਕ ਸਕਦਾ ਹੈ।
ਪਿਛਲੀ ਖ਼ਬਰ ਟੈਰਿਫ਼ ਵਿਵਾਦ ਕਾਰਨ ਬੀ.ਸੀ. ਵਾਸੀਆਂ ਨੇ ਅਮਰੀਕਾ ਵੱਲ ਜਾਣ ਤੋਂ ਮੋੜਿਆ ਮੂੰਹ ਸਰਹੱਦ ’ਤੇ ਆਵਾਜਾਈ ਘਟੀ ਅਗਲੀ ਖ਼ਬਰ ਵਪਾਰਕ ਅਦਾਰੇ ਦੀ ਛੱਤ ’ਤੇ ਚੜ੍ਹੇ 5 ਨੌਜਵਾਨਾਂ ਨੂੰ ਪੁਲਿਸ ਨੇ ਡਰੋਨ ਨਾਲ ਲੱਭ ਕੇ ਸੁਰੱਖਿਅਤ ਹੇਠਾਂ ਉਤਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।