22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੈਂਟੱਕੀ ਵਿਚ ਹੋਈ ਗੋਲੀਬਾਰੀ ’ਚ ਇਕ ਮੌਤ ਤੇ 4 ਜ਼ਖਮੀ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਕੈਂਟੱਕੀ ਦੇ ਇਕ ਪਾਰਕ ’ਚ ਲੰਘੀ ਸ਼ਾਮ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ| ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ| ਪੁਲਿਸ ਵਿਭਾਗ ਅਨੁਸਾਰ, ਲੈਕਸਿੰਗਟਨ ਪੁਲਿਸ ਅਧਿਕਾਰੀਆਂ ਨੇ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਗੋਲੀਬਾਰੀ ਦੀ ਰਿਪੋਰਟ ’ਤੇ ਕਾਰਵਾਈ ਕੀਤੀ ਅਤੇ ਪੰਜ ਪੀੜਤਾਂ ਨੂੰ ਲੱਭਿਆ| ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਬਾਕੀ ਚਾਰਾਂ ਦੇ ਗੈਰ-ਜਾਨਲੇਵਾ ਜ਼ਖਮ ਹਨ। ਪੁਲਿਸ ਮੁਖੀ ਲਾਰੈਂਸ ਵੇਦਰਸ ਨੇ ਕਿਹਾ ਕਿ ਡਾਊਨਟਾਊ ਲੈਕਸਿੰਗਟਨ ਦੇ ਚਾਰਲਸ ਯੰਗ ਪਾਰਕ ਵਿਚ ਹੋਈ ਗੋਲੀਬਾਰੀ ਦੇ ਪੀੜਤਾਂ ਵਿੱਚ 4 ਅਤੇ 14 ਸਾਲ ਦੇ ਦੋ ਬੱਚੇ ਵੀ ਸ਼ਾਮਲ ਸਨ।

ਸਨਿਚਰਵਾਰ, 1 ਅਗਸਤ, 2026 22-08-2026
ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਕੈਂਟੱਕੀ ਦੇ ਇਕ ਪਾਰਕ ’ਚ ਲੰਘੀ ਸ਼ਾਮ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ| ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ| ਪੁਲਿਸ ਵਿਭਾਗ ਅਨੁਸਾਰ, ਲੈਕਸਿੰਗਟਨ ਪੁਲਿਸ ਅਧਿਕਾਰੀਆਂ ਨੇ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਗੋਲੀਬਾਰੀ ਦੀ ਰਿਪੋਰਟ ’ਤੇ ਕਾਰਵਾਈ ਕੀਤੀ ਅਤੇ ਪੰਜ ਪੀੜਤਾਂ ਨੂੰ ਲੱਭਿਆ| ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਬਾਕੀ ਚਾਰਾਂ ਦੇ ਗੈਰ-ਜਾਨਲੇਵਾ ਜ਼ਖਮ ਹਨ। ਪੁਲਿਸ ਮੁਖੀ ਲਾਰੈਂਸ ਵੇਦਰਸ ਨੇ ਕਿਹਾ ਕਿ ਡਾਊਨਟਾਊ ਲੈਕਸਿੰਗਟਨ ਦੇ ਚਾਰਲਸ ਯੰਗ ਪਾਰਕ ਵਿਚ ਹੋਈ ਗੋਲੀਬਾਰੀ ਦੇ ਪੀੜਤਾਂ ਵਿੱਚ 4 ਅਤੇ 14 ਸਾਲ ਦੇ ਦੋ ਬੱਚੇ ਵੀ ਸ਼ਾਮਲ ਸਨ। ਵੇਦਰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੋਲੀਬਾਰੀ ਬਾਰੇ ਜੇਕਰ ਕਿਸੇ ਵੀ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਵਿਭਾਗ ਨਾਲ ਸੰਪਰਕ ਕਰੇ।
ਪਿਛਲੀ ਖ਼ਬਰ ਨਸ਼ੇ ਦੀ ਹਾਲਤ ’ਚ ਫੜਿਆ ਓਕਲਾਹੋਮਾ ਦਾ ਸਟੇਟ ਸਕੱਤਰ, ਬਾਡੀਕੈਮ ਨੇ ਖੋਲ੍ਹੀ ਪੋਲ ਅਗਲੀ ਖ਼ਬਰ ਸੜਕ ’ਤੇ ਹੰਗਾਮੀ ਹਾਲਤ ’ਚ ਉਤਾਰੇ ਜਹਾਜ ਕਾਰਨ ਵਾਪਰੇ ਹਾਦਸੇ ’ਚ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।