ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਭੁੱਲ ਕੇ ਵੀ ਕਾਂਗਰਸ ਪਾਰਟੀ ਵੱਲ ਵੋਟ ਪਾਉਣ ਦੀ ਨਾ ਸੋਚਣ। ਉਨ੍ਹਾਂ ਕਿਹਾ ਕਿ ਜੇਕਰ ਭੁੱਲ ਕੇ ਵੀ ਕਾਂਗਰਸ ਪਾਰਟੀ ਬਾਰੇ ਪੰਜਾਬ ਦੇ ਲੋਕ ਸਰਕਾਰ ਬਣਾਉਣ ਦੀ ਸੋਚਣਗੇ ਤਾਂ ਇਹ ਸਮਝ ਲੈਣਾ ਕਿ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਹਨ ਜਿਨਾਂ ਵਿਚ ਮੁਫ਼ਤ ਬਿਜਲੀ, ਸਿਹਤ ਕਾਰਡ, ਅਤੇ ਮਾਵਾਂ ਧੀਆਂ ਸ਼ਗਨ ਸਕੀਮ ਆਦਿ ਇਹ ਸਾਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਗੱਲ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੀਆਂ ਗੱਲਾਂ ਦੇ ਸੰਦਰਭ ਵਿਚ ਸਾਂਝੀਆਂ ਕੀਤੀਆਂ।
ਤਾਜ਼ਾ ਖ਼ਬਰਾਂ
Free
ਭੁੱਲ ਕੇ ਵੀ ਕਾਂਗਰਸ ਨੂੰ ਵੋਟ ਪਾਉਣ ਦੀ ਨਾ ਸੋਚਣ ਪੰਜਾਬ ਦੇ ਲੋਕ - ਅਮਨ ਅਰੋੜਾ
ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ਵਿੱਚ ਇਕ ਪੱਤਰਕਾਰ ਸੰਮੇਲਨ ਦੌਰਾਨ...
ਅਜੀਤ ਡੈਸਕ
22-10-2026