ਪਾਕਿ ਵਾਲੇ ਕਸ਼ਮੀਰ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀ ਨਾਲ ਮਾਰੇ ਗਏ ਬ੍ਰਿਟਿਸ਼ ਨਾਗਰਿਕ ਦੇ ਪਰਿਵਾਰ ਦੀ ਨਹੀਂ ਹੋ ਰਹੀ ਸੁਣਵਾਈ
ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਇੰਗਲੈਂਡ ਦੇ ਸ਼ਹਿਰ ਪੀਟਰਬਰੋ ਦੇ ਰਹਿਣ ਵਾਲੇ 50 ਸਾਲਾ ਬ੍ਰਿਟਿਸ਼ ਨਾਗਰਿਕ ਮੁਹੰਮਦ ਅਖ਼ਤਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ । ਇਹ ਘਟਨਾ 9 ਜੂਨ ਨੂੰ ਵਾਪਰੀ ਸੀ, ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਗੋਲੀ ਅਖ਼ਤਰ ਦੀ ਛਾਤੀ ਵਿਚ ਜਾ ਲੱਗੀ।
ਮ
ਮ੍ਰਿਤਕ ਮੁਹੰਮਦ ਅਖ਼ਤਰ
12-08-2026
ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਇੰਗਲੈਂਡ ਦੇ ਸ਼ਹਿਰ ਪੀਟਰਬਰੋ ਦੇ ਰਹਿਣ ਵਾਲੇ 50 ਸਾਲਾ ਬ੍ਰਿਟਿਸ਼ ਨਾਗਰਿਕ ਮੁਹੰਮਦ ਅਖ਼ਤਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ । ਇਹ ਘਟਨਾ 9 ਜੂਨ ਨੂੰ ਵਾਪਰੀ ਸੀ, ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਗੋਲੀ ਅਖ਼ਤਰ ਦੀ ਛਾਤੀ ਵਿਚ ਜਾ ਲੱਗੀ। ਖੇਤਰ ਵਿਚ ਚੋਣ ਸੁਧਾਰਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ, ਹਾਲਾਂਕਿ, ਅਖ਼ਤਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮੁਜ਼ਾਹਰਿਆਂ ਦਾ ਹਿੱਸਾ ਨਹੀਂ ਸੀ । ਅਖ਼ਤਰ ਦੇ ਚਚੇਰੇ ਭਰਾ ਮੁਹੰਮਦ ਸਾਦ ਨੇ ਸਥਾਨਿਕ ਅਖਬਾਰ ਨੂੰ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਉਸ ਦੇ ਘਰ ਦੇ ਨੇੜੇ ਹੀ ਹੋ ਰਹੇ ਸਨ । ਜਦੋਂ ਬਲਾਂ ਵਲੋਂ ਫਾਇਰਿੰਗ ਕੀਤੀ ਗਈ ਸੀ ਤੇ ਉਸ ਨੂੰ ਅਚਾਨਕ ਇੱਕ ਗੋਲੀ ਲੱਗ ਗਈ । ਪਰਿਵਾਰ ਆਪਣੀ ਸੁਰੱਖਿਆ ਦੇ ਡਰ ਕਾਰਨ ਕਸ਼ਮੀਰ ਵਿਚ ਪੁਲਿਸ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਿਆ । ਇਸ ਦੌਰਾਨ, ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਹੋਰ ਬ੍ਰਿਟਿਸ਼ ਨਾਗਰਿਕ ਨੂੰ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇੱਕ ਜੇਲ੍ਹ ਵਿਚ ਰੱਖਿਆ ਗਿਆ ਹੈ। ਨੌਟਿੰਘਮ ਦੇ ਰਹਿਣ ਵਾਲੇ 38 ਸਾਲਾ ਵਕਾਰ ਆਰਿਫ ਨੂੰ 5 ਜੂਨ ਤੋਂ ਮੀਰਪੁਰ ਜੇਲ੍ਹ ਵਿਚ ਰੱਖਿਆ ਗਿਆ ਹੈ। ਉਸ ਦੀ ਭੈਣ ਸੁਮੇਰਾ ਆਰਿਫ ਅਨੁਸਾਰ, ਵਕਾਰ ਨੂੰ ਉਸ ਦੇ ਘਰ ’ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੇ ਦੋ ਭਰਾ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਏ ਸਨ।