01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਿਊਯਾਰਕ, ਨਿਊਜਰਸੀ ਤੇ ਪੈਨਸਿਲਵੇਨੀਆ ਵਿਚ ਗਰਮੀ ਦਾ ਕਹਿਰ, ਲੋਕ ਹੋਏ ਬੇਹਾਲ

ਅਜੀਤ ਡੈਸਕ 01-07-2026
ਨਿਊਯਾਰਕ, 30 ਜੂਨ (ਰਾਜੂ ਸਹਿਬਾਜ਼ਪੁਰਾ )-ਨਿਊਯਾਰਕ, ਨਿਊਜਰਸੀ ਅਤੇ ਪੈਨਸਿਲਵੇਨੀਆ ਵਿਚ ਅੱਜ ਭਿਆਨਕ ਗਰਮੀ ਅਤੇ ਉਮਸ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ। ਦਿਨ ਭਰ ਤੇਜ਼ ਧੁੱਪ ਅਤੇ ਨਮੀ ਕਾਰਨ ਕਈ ਇਲਾਕਿਆਂ ਵਿਚ ਗਰਮੀ ਆਮ ਨਾਲੋਂ ਕਾਫ਼ੀ ਵੱਧ ਮਹਿਸੂਸ ਕੀਤੀ ਗਈ। ਰਾਸ਼ਟਰੀ ਮੌਸਮ ਸੇਵਾ ਵਲੋਂ ਜਾਰੀ ‘ਐਕਸਟ੍ਰੀਮ ਹੀਟ ਵਾਚ’ ਦੇ ਮੱਦੇਨਜ਼ਰ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ ਨਮੀ ਕਾਰਨ ਕਈ ਥਾਵਾਂ ‘ਤੇ ਹੀਟ ਇੰਡੈਕਸ 105 ਤੋਂ 110 ਡਿਗਰੀ ਫਾਰਨਹਾਈਟ ਤੱਕ ਮਹਿਸੂਸ ਹੋ ਸਕਦਾ ਹੈ। ਇਸ ਕਾਰਨ ਹੀਟ ਸਟ੍ਰੋਕ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਕਾਫ਼ੀ ਵੱਧ ਗਿਆ ਹੈ।ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਵੱਧ ਪਾਣੀ ਪੀਣ, ਏਅਰ ਕੰਡੀਸ਼ਨ ਵਾਲੀਆਂ ਥਾਵਾਂ ‘ਤੇ ਰਹਿਣ, ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਅਤੇ ਕਿਸੇ ਵੀ ਬੱਚੇ ਜਾਂ ਪਾਲਤੂ ਜਾਨਵਰ ਨੂੰ ਖੜ੍ਹੀ ਗੱਡੀ ਵਿੱਚ ਇਕੱਲਾ ਨਾ ਛੱਡਣ ਦੀ ਅਪੀਲ ਕੀਤੀ ਹੈ। ਕਈ ਸ਼ਹਿਰਾਂ ਵਿਚ ਲੋਕ ਗਰਮੀ ਤੋਂ ਬਚਣ ਲਈ ਕੂਲਿੰਗ ਸੈਂਟਰਾਂ ਅਤੇ ਹੋਰ ਠੰਢੀਆਂ ਥਾਵਾਂ ਦਾ ਸਹਾਰਾ ਲੈਂਦੇ ਨਜ਼ਰ ਆਏ।
ਪਿਛਲੀ ਖ਼ਬਰ ਮਿਸੀਸਿੱਪੀ ਵਿਚ 2 ਸਾਲਾ ਬੱਚੇ, ਉਸ ਦੀ ਮਾਂ ਤੇ ਮਾਸੀ ਦੀ ਹੱਤਿਆ ਅਗਲੀ ਖ਼ਬਰ ਆਸਟ੍ਰੇਲੀਆ ਵਿਚ ਭਾਰਤੀ ਵੀਜ਼ਾ ਸੇਵਾਵਾਂ ਰੁਕਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।