01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਅਮਰੀਕਾ ਦੀਆਂ ਤਿੰਨ ਸਮਾਜ ਸੇਵੀ ਸਿੱਖ ਸ਼ਖਸੀਅਤਾਂ ਬਹਾਦਰ ਸਿੰਘ, ਨਿਰਮਲ ਸਿੰਘ ਚੰਦੀ ਤੇ ਜੋਗਾ ਸਿੰਘ ਬਾਠ ਦਾ ਸਨਮਾਨ

ਅਜੀਤ ਡੈਸਕ 01-07-2026
ਦੀਵਾਨ ਟੋਡਰ ਮੱਲ ਹਵੇਲੀ ਦੀ ਸੇਵਾ ’ਚ ਵੀ ਪਾ ਰਹੇ ਹਨ ਵਡਮੁੱਲਾ ਯੋਗਦਾਨ
ਸਾਨ ਫਰਾਂਸਿਸਕੋ, 30 ਜੂਨ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਤਿੰਨ ਨਾਮਵਰ ਕਾਰੋਬਾਰੀ ਤੇ ਉਘੇ ਸਮਾਜ ਸੇਵਕ ਸੇਲਮ (ਔਰੀਗਨ) ਵਸਦੇ ਬਹਾਦਰ ਸਿੰਘ,ਕੈਲੀਫੋਰਨੀਆ ਦੇ ਟਰਲਕ ਸ਼ਹਿਰ ਤੋਂ ਨਿਰਮਲ ਸਿੰਘ ਚੰਦੀ ਤੇ ਸੈਕਰਾਮੈਂਟੋ ਤੋਂ ਜੋਗਾ ਸਿੰਘ ਬਾਠ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ, ਖਾਸ ਕਰ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਵੱਡੇ ਯੋਗਦਾਨ ਲਈ ਸ੍ਰੀ ਗੁਰੂ ਸਿੰਘ ਸਭਾ ਸਰੀ ਵਲੋਂ ਉਚੇਚਾ ਸਨਮਾਨ ਦਿੱਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਤਿੰਨੇ ਸ਼ਖਸੀਅਤਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀ ਦੀਵਾਨ ਟੋਡਰਮਲ ਦੀ ਹਵੇਲੀ ਇਮਾਰਤ ਦੀ ਸੇਵਾ ਲਈ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ।ਉੱਤਰ ਪ੍ਰਦੇਸ਼ ਦੇ ਭੀਰਾ ਖੀਰੀ ਸ਼ਹਿਰ ਵਿਚ ਬਹਾਦਰ ਸਿੰਘ ਹੋਰਾਂ ਸਿਹਤ ਸਿੱਖਿਆ ਲਈ ਵੱਡੇ ਅਦਾਰੇ ਸਥਾਪਿਤ ਕੀਤੇ ਗਏ ਹਨ ਤੇ ਉਹ ਰੋਜ਼ਾਨਾ ਹਜ਼ਾਰਾਂ ਲੋੜਵੰਦਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸ੍ਰੀ ਚਮਕੌਰ ਸਾਹਿਬ ਵਿਖੇ ਵੀ ਮੁਫਤ ਅੱਖਾਂ ਦਾ ਹਸਪਤਾਲ ਚਲਾ ਰਹੇ ਹਨ।ਨਿਰਮਲ ਸਿੰਘ ਚੰਦੀ ਵੀ ਉੱਤਰ ਪ੍ਰਦੇਸ਼ ਦੇ ਪੀਰਾ ਖਿਰੀ ਨਾਲ ਹੀ ਸੰਬੰਧਿਤ ਨੇ ਤੇ ਉਨ੍ਹਾਂ ਦਾ ਇਥੇ ਕਾਰੋਬਾਰ ਦੇ ਨਾਲ ਨਾਲ ਉਹ ਹਰ ਖੇਤਰ ਵਿੱਚ ਚਾਹੇ ਅਮਰੀਕਾ ਦੀ ਗੱਲ ਹੋਵੇ ਤੇ ਚਾਹੇ ਪੰਜਾਬ ਜਾਂ ਉੱਤਰ ਪ੍ਰਦੇਸ਼ ਦੀ ਪੰਜਾਬੀਆਂ ਲਈ ਮੂਹਰੇ ਹੋ ਕੇ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਹਨ। ਜੋਗਾ ਸਿੰਘ ਬਾਠ ਹੋਰਾਂ ਨੇ ਸਿਹਤ ਤੇ ਸਮਾਜਿਕ ਸੇਵਾਵਾਂ ਵਿਚ ਆਪਣਾ ਕੱਦ ਵੱਡਾ ਕੀਤਾ ਹੈ। ਇਨ੍ਹਾਂ ਸ਼ਖਸੀਅਤਾਂ ਸਾ ਸਮੁੱਚੇ ਉੱਤਰੀ ਅਮਰੀਕਾ ਵਿਚ ਬਹੁਤ ਵੱਡਾ ਮਾਣ ਸਤਿਕਾਰ ਮਿਲ ਰਿਹਾ ਹੈ। ਬਹਾਦਰ ਸਿੰਘ ਦੀ ਧਰਮ ਪਤਨੀ ਪਰਵਿੰਦਰ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ‘ਚ ਹਾਜ਼ਰ ਸ਼ਖਸੀਅਤਾਂ ਗਿਆਨ ਸਿੰਘ ਸੰਧੂ ਤੇ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਕਾਹਨੇ ਕੇ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹਿਕ ਮੈਂਬਰ ਖਾਸ ਕਰ ਦਰਵੇਸ਼ ਸ਼ਖਸੀਅਤ ਪ੍ਰਧਾਨ ਬਲਵੀਰ ਸਿੰਘ ਨਿੱਝਰ, ਗੁਰਮੀਤ ਸਿੰਘ ਧਾਲੀਵਾਲ,ਕੁੰਦਣ ਸਿੰਘ ਸੱਜਣ,ਸਕੱਤਰ ਰੁਪਿੰਦਰਜੀਤ ਸਿੰਘ ਕਾਹਲੋਂ ਤੇ ਜਸਵਿੰਦਰ ਸਿੰਘ ਖਹਿਰਾ ਸ਼ਾਮਿਲ ਸਨ।
ਪਿਛਲੀ ਖ਼ਬਰ ਨਿਰਮਲ ਸਹਿਗਲ ਇੰਗਲੈਂਡ ਵਿਚ ‘ਪੋਂਟਲੈਂਡ ਟਾਊਨ ਕੌਂਸਲ’ ਦੀ ਪਹਿਲੀ ਪੰਜਾਬੀ ਤੇ ਭਾਰਤੀ ਮੂਲ ਦੀ ਮੇਅਰ ਬਣੀ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਦਰਬਾਰ ਵਿਨੀਪੈਗ ਵਿਖੇ ਬਹੁਮੰਜਿਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।