21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਰਤਾਨਵੀ ਵਿਦੇਸ਼ ਮੰਤਰੀ ਕਰਨਗੇ ਭਾਰਤ ਤੇ ਚੀਨ ਦਾ ਦੌਰਾ

ਅਜੀਤ ਡੈਸਕ 01-06-2026
ਲੰਡਨ, 31 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਵਿਦੇਸ਼ ਮੰਤਰੀ ਯਵੇਟ ਕੂਪਰ ਸੋਮਵਾਰ ਨੂੰ ਚੀਨ ਦਾ ਦੌਰਾ ਕਰਨਗੇ, ਉਸ ਤੋਂ ਬਾਅਦ ਭਾਰਤ ਦਾ ਦੌਰਾ ਕਰਨਗੇ | ਕੂਪਰ ਦਾ 2-ਦੇਸ਼ੀ ਦੌਰਾ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਤੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਕੇਂਦਿ੍ਤ ਹੋਵੇਗਾ | ਚੀਨ ਦਾ ਆਪਣਾ ਦੌਰਾ ਪੂਰਾ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਅਸੀਂ ਚੀਨ ਨਾਲ ਆਪਣੇ ਸਬੰਧਾਂ ਨੂੰ ਸਥਿਰਤਾ, ਸਪੱਸ਼ਟਤਾ ਅਤੇ ਕਾਰੋਬਾਰਾਂ ਤੇ ਕੰਮ ਕਰਨ ਵਾਲੇ ਲੋਕਾਂ ਲਈ ਇਸਦੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਇੱਕ ਲੰਬੇ ਸਮੇਂ ਦੀ ਰਣਨੀਤੀ ਨਾਲ ਅੱਗੇ ਵਧਾ ਰਹੇ ਹਾਂ | ਬਰਤਾਨਵੀ ਪ੍ਰਧਾਨ ਮੰਤਰੀ ਦੇ ਨਿਵਾਸ ਅਤੇ ਦਫਤਰ ਡਾਊਨਿੰਗ ਸਟ੍ਰੀਟ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸਟਾਰਮਰ ਦੀ ਤਿੰਨ ਦਿਨਾਂ ਯਾਤਰਾ ਦੌਰਾਨ, ਬਰਤਾਨੀਆ ਤੇ ਚੀਨ ਨੇ 2.2 ਬਿਲੀਅਨ ਪੌਂਡ ਦੇ ਨਿਰਯਾਤ ਸੌਦਿਆਂ, ਪੰਜ ਸਾਲਾਂ ਵਿਚ ਲਗਭਗ 2.3 ਬਿਲੀਅਨ ਪੌਂਡ ਦੇ ਸਮਝੌਤਿਆਂ ਤੇ ਨਵੇਂ ਨਿਵੇਸ਼ ਸਮਝੌਤਿਆਂ 'ਤੇ ਹਸਤਾਖਰ ਕੀਤੇ | ਯੂ.ਕੇ. ਦੇ ਵਪਾਰ ਤੇ ਵਣਜ ਸਕੱਤਰ ਪੀਟਰ ਕਾਇਲ ਨੇ ਕਿਹਾ ਚੀਨ ਤੋਂ ਰਵਾਨਾ ਹੋ ਕੇ, ਅਸੀਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚੋਂ ਇਕ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ, ਯੂ.ਕੇ. ਲਈ ਅਰਬਾਂ ਡਾਲਰ ਦੇ ਲਾਭਾਂ ਨੂੰ ਖੋਲਿ੍ਹਆ ਹੈ ਤੇ ਨਵੀਆਂ ਵਪਾਰਕ ਭਾਈਵਾਲੀ ਲਈ ਰਾਹ ਪੱਧਰਾ ਕੀਤਾ ਹੈ | ਉਹਨਾਂ ਅੱਗੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਇਕ ਇਕਸਾਰ ਤੇ ਸਪੱਸ਼ਟ ਪਹੁੰਚ ਇਹ ਸਾਬਤ ਕਰਦੀ ਹੈ ਕਿ ਯੂ. ਕੇ. ਨੂੰ ਆਪਣੇ ਵਪਾਰਕ ਭਾਈਵਾਲਾਂ ਵਿਚੋਂ ਇਕ ਦੀ ਚੋਣ ਕਰਨ ਦੀ ਜ਼ਰੂਰਤ ਨਹੀਂ ਹੈ |
ਪਿਛਲੀ ਖ਼ਬਰ ਸਿਆਸੀ ਮੁਫ਼ਾਦਾਂ ਲਈ ਗਲਤ ਬਿਆਨਬਾਜ਼ੀ ਕਰਨਾ ਬੰਦ ਹੋਵੇ-ਰਘਵਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਆਈ. ਪੀ. ਐਲ. ਦੇ ਕੁਝ ਨਿਯਮਾਂ 'ਚ ਬਦਲਾਅ ਦੀ ਲੋੜ-ਤੇਂਦੁਲਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।