ਨਵੀਂ ਦਿੱਲੀ, 7 ਮਈ (ਪੀ.ਟੀ.ਆਈ.)-ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸਨੇ 2006 ਦਾ ਵਿਵਾਦਤ ਗੀਤ ਨਹੀਂ ਗਾਇਆ | ਹਨੀ ਸਿੰਘ ਦੇ ਵਕੀਲ ਨੇ ਜਸਟਿਸ ਪੁਰਸ਼ੇਂਦਰ ਕੁਮਾਰ ਕÏਰਵ ਨੂੰ ਦੱਸਿਆ ਕਿ ਉਹ ਇਹ ਯਕੀਨੀ ਬਣਾ ਰਹੇ ਹਨ ਕਿ ਇਹ ਗੀਤ ਹਟਾਇਆ ਜਾਣਾ ਚਾਹੀਦਾ ਹੈ | ਸੀਨੀਅਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗੀਤ ਦੇ ਸਬੰਧ 'ਚ ਕਾਰਵਾਈ ਉਸਦੇ ਵਿਰੁੱਧ ਨਾਗਪੁਰ ਦੀ ਇਕ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ, ਜਿੱਥੇ ਹਨੀ ਸਿੰਘ ਨੇ ਅਜਿਹਾ ਹੀ ਸਟੈਂਡ ਲਿਆ ਸੀ |