ਲੋੜਵੰਦਾਂ ਦੇ ਭੋਜਨ ਲਈ ਖਾਣ - ਪੀਣ ਦੀ ਸਮੱਗਰੀ ਇਕੱਤਰ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ
ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਖੂਬਸੂਰਤ ਪਹਾੜਾਂ ਦੀ ਗੋਦ ਵਿੱਚ ਵਸੇ ਸ਼ਹਿਰ ਪਿੱਟ ਮੀਡੋਜ਼ ’ਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਚਲਾਈ ਗਈ ਭੋਜਨ ਇਕੱਤਰ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਾਣਕਾਰੀ ਅਨੁਸਾਰ ਪੁਰੋਲੇਟਰ ਕੰਪਨੀ ਵਲੋਂ ਚਲਾਈ ਗਈ ‘ਲਾਲ ਥੈਲਾ ਮੁਹਿੰਮ’ ਤਹਿਤ ਪਿੱਟ ਮੀਡੋਜ਼ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਲੰਮੇ ਸਮੇਂ ਤੱਕ ਸੰਭਾਲ ਕੇ ਰੱਖੀਆਂ ਜਾ ਸਕਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦਾਨ ਕੀਤੀਆਂ।
ਅਜੀਤ ਡੈਸਕ
29-10-2026