ਸ਼ੰਘਾਈ, 7 ਮਈ (ਪੀ.ਟੀ.ਆਈ.)-ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਪੜਾਅ ਦÏਰਾਨ ਵੀਰਵਾਰ ਨੂੰ ਭਾਰਤ ਦੇ ਨਤੀਜੇ ਮਿਲੇ-ਜੁਲੇ ਰਹੇ, ਕਿਉਂਕਿ ਮਹਿਲਾ ਰਿਕਰਵ ਟੀਮ ਨੇ ਸੈਮੀਫਾਈਨਲ 'ਚ ਰਿਕਾਰਡ 10 ਵਾਰ ਦੀ ਓਲੰਪਿਕ ਚੈਂਪੀਅਨ, ਦੱਖਣੀ ਕੋਰੀਆ ਨੂੰ ਹਰਾ ਕੇ ਆਪਣਾ ਪਹਿਲਾ ਤਗਮਾ ਪੱਕਾ ਕੀਤਾ, ਜਦੋਂ ਕਿ ਪੁਰਸ਼ ਟੀਮ ਨੂੰ ਪਹਿਲੇ ਦੌਰ ਵਿਚ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾ ਟੀਮ ਦੀਆਂ ਮੈਂਬਰ ਦੀਪਿਕਾ ਕੁਮਾਰੀ, ਅੰਕਿਤਾ ਭਕਟ ਤੇ ਕੁਮਕੁਮ ਮੋਹੋਦ ਨੇ ਸੈਮੀਫਾਈਨਲ 'ਚ ਕੋਰੀਆ ਨੂੰ 5-1 ਨਾਲ ਹਰਾਇਆ | ਹੁਣ ਉਹ ਐਤਵਾਰ ਨੂੰ ਸੋਨ ਤਗਮੇ ਦੇ ਮੈਚ 'ਚ ਚੀਨ ਦਾ ਸਾਹਮਣਾ ਕਰਨਗੇ |
ਪੁਰਸ਼ ਰਿਕਰਵ ਟੀਮ, ਜਿਸ 'ਚ ਤਰੁਣਦੀਪ ਰਾਏ, ਧੀਰਜ ਬੋਮਦੇਵਾਰਾ ਤੇ ਯਸ਼ਦੀਪ ਭੋਗੇ ਸ਼ਾਮਲ ਹਨ, ਨੂੰ ਬੰਗਲਾਦੇਸ਼ ਨੇ 6-2 ਨਾਲ ਹਰਾਇਆ | ਭਾਰਤੀ ਮਹਿਲਾ ਟੀਮ ਲਗਾਤਾਰ ਤਿੰਨ ਮੈਚ ਜਿੱਤਣ ਤੋਂ ਬਾਅਦ ਫਾਈਨਲ ਵਿਚ ਪਹੁੰਚ ਗਈ |
-ਤੀਰਅੰਦਾਜ਼ੀ ਵਿਸ਼ਵ ਕੱਪ- ਭਾਰਤੀ ਮਹਿਲਾ ਟੀਮ ਨੇ ਕੋਰੀਆ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ
ਅਜੀਤ ਡੈਸਕ
08-05-2026