29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨੀਲਮ ਤੇ ਕਾਜਲ ਨੂੰ ਚਾਂਦੀ ਦੇ ਤਗਮੇ

ਅਸਤਾਨਾ, 28 ਅਕਤੂਬਰ (ਪੀ. ਟੀ.

ਅਜੀਤ ਡੈਸਕ 29-10-2026

ਅਸਤਾਨਾ, 28 ਅਕਤੂਬਰ (ਪੀ. ਟੀ. ਆਈ.)-ਨੀਲਮ ਸਿਰੋਹੀ ਅਤੇ ਕਾਜਲ ਢੋਚਕ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦੇ ਤਗਮਿਆਂ ਨਾਲ ਆਪਣਾ ਸਫ਼ਰ ਸਮਾਪਤ ਕੀਤਾ।ਜਪਾਨ ਦੀ ਯੂਈ ਸੁਸਾਕੀ, ਜਿਸ ਦੇ ਨਾਂਅ ਪਹਿਲਾਂ ਹੀ 4 ਵਿਸ਼ਵ ਖ਼ਿਤਾਬ (ਇਕ ਵਾਰ 48 ਕਿੱਲੋਗ੍ਰਾਮ ਵਰਗ ਵਿਚ ਅਤੇ ਤਿੰਨ ਵਾਰ 50 ਕਿੱਲੋਗ੍ਰਾਮ ਵਰਗ ਵਿਚ) ਦਰਜ ਹਨ, ਨੇ ਆਪਣੀ ਜੇਤੂ ਮੁਹਿੰਮ ਦੌਰਾਨ ਇਕ ਵੀ ਅੰਕ ਨਹੀਂ ਗੁਆਇਆ। ਉਸ ਨੇ ਪਹਿਲੇ ਪੜਾਅ ਦੇ ਖਤਮ ਹੋਣ ਤੋਂ ਠੀਕ ਪਹਿਲਾਂ 26 ਸਾਲਾ ਨੀਲਮ ਨੂੰ ਚਿੱਤ ਕਰਕੇ ਇਕ ਹੋਰ ਸੋਨ ਤਗਮਾ ਆਪਣੇ ਨਾਂਅ ਕੀਤਾ। ਇਸ ਤੋਂ ਬਾਅਦ 18 ਸਾਲਾ ਕਾਜਲ 76 ਕਿੱਲੋਗ੍ਰਾਮ ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਯੂਕਰੇਨ ਦੀ ਅਨਾਸਤਾਸੀਆ ਅਲਪੀਏਵਾ ਤੋਂ 6-8 ਨਾਲ ਹਾਰ ਗਈ।ਜਦੋਂ ਸਕੋਰ 4-4 ਨਾਲ ਬਰਾਬਰ ਸੀ ਅਤੇ ਲਗਭਗ 30 ਸਕਿੰਟ ਬਾਕੀ ਸਨ ਤਾਂ ਕਾਜਲ ‘ਮਾਪਦੰਡਾਂ’ ਦੇ ਆਧਾਰ ‘ਤੇ ਅੱਗੇ ਸੀ ਪਰ ਫਿਰ ਦੋ ਵਾਰ ਦੀ ਯੂਰਪੀਅਨ ਚੈਂਪੀਅਨ ਅਲਪੀਏਵਾ ਨੇ ਦਾਅ ਲਗਾਉਂਦੇ ਹੋਏ ਅੰਕ ਹਾਸਲ ਕੀਤੇ ਅਤੇ 8-4 ਦੀ ਬੜ੍ਹਤ ਬਣਾ ਲਈ। ਭਾਰਤੀ ਖਿਡਾਰਨ ਨੇ ਅੰਤਿਮ ਸਮੇਂ ਵਿਚ ਵਿਰੋਧੀ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਹਾਰ ਤੋਂ ਬਚਣ ਲਈ ਕਾਫ਼ੀ ਨਹੀਂ ਸੀ।ਨੀਲਮ ਅਤੇ ਕਾਜਲ ਹੁਣ ਅੰਸ਼ੂ ਮਲਿਕ (57 ਕਿੱਲੋਗ੍ਰਾਮ, ਓਸਲੋ 2021) ਦੇ ਨਾਲ ਉਨ੍ਹਾਂ ਭਾਰਤੀ ਮਹਿਲਾ ਪਹਿਲਵਾਨਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਨੇ ਇਸ ਵੱਕਾਰੀ ਟੂਰਨਾਮੈਂਟ ਵ ਿਚ ਚਾਂਦੀ ਦੇ ਤਗਮੇ ਜਿੱਤੇ ਹਨ।

ਪਿਛਲੀ ਖ਼ਬਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ ਮਾਮਲੇ ’ਚ ਸਾਰੇ 11 ਮੁਲਜ਼ਮ ‘ਮਕੋਕਾ’ ਤਹਿਤ ਮੁੜ ਗ੍ਰਿਫ਼ਤਾਰ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਬਰਤਾਨੀਆ ਦੀ ਸੰਸਦ ਨੂੰ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।