29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਰੂਜ਼ ਜਹਾਜ਼ ਫੈਲੇ ਹੰਟਾਵਾਰਿਸ ਕਾਰਨ 2 ਬਰਤਾਨਵੀ ਨਾਗਰਿਕ ਨਿਗਰਾਨੀ ਹੇਠ

ਅਜੀਤ ਡੈਸਕ 08-05-2026
ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)- ਦੱਖਣੀ ਐਟਲਾਂਟਿਕ ਸਮੁੰਦਰ ਵਿਚ ਯਾਤਰਾ ਕਰ ਰਹੇ ਕਰੂਜ਼ ਜਹਾਜ਼ 'ਤੇ ਫੈਲੀ ਖ਼ਤਰਨਾਕ ਬਿਮਾਰੀ ਕਾਰਨ ਬਿ੍ਟੇਨ ਪਰਤੇ 2 ਬਿ੍ਟਿਸ਼ ਨਾਗਰਿਕਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿਚ ਇਕਾਂਤਵਾਸ ਹੇਠ ਰੱਖਿਆ ਗਿਆ ਹੈ¢ ਬਿ੍ਟੇਨ ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਦੋਵੇਂ ਵਿਅਕਤੀ ਸੇਂਟ ਹੇਲੇਨਾ ਟਾਪੂ ਤੋਂ ਦੱਖਣੀ ਅਫ਼ਰੀਕਾ ਰਾਹੀਂ ਬਿ੍ਟੇਨ ਪਹੁੰਚੇ ਸਨ ਅਤੇ ਉਨ੍ਹਾਂ ਵਿਚ ਇਸ ਵੇਲੇ ਕੋਈ ਲੱਛਣ ਨਹੀਂ ਮਿਲੇ | ਇਸ ਦÏਰਾਨ 56 ਸਾਲਾ ਬਿ੍ਟਿਸ਼ ਨਾਗਰਿਕ ਮਾਰਟਿਨ ਐਨਸਟੇ ਦੀ ਤਬੀਅਤ ਵਿਗੜਣ ਮਗਰੋਂ ਉਸ ਨੂੰ ਜਹਾਜ਼ ਤੋਂ ਨੀਦਰਲੈਂਡ ਇਲਾਜ ਲਈ ਭੇਜਿਆ ਗਿਆ ਹੈ¢ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਇਸ ਵੇਲੇ ਸਥਿਰ ਹੈਥ | ਵਿਸ਼ਵ ਸਿਹਤ ਸੰਗਠਨ ਅਨੁਸਾਰ ਜਹਾਜ਼ ਨਾਲ ਸੰਬੰਧਿਤ ਹੁਣ ਤੱਕ 8 ਸ਼ੱਕੀ ਅਤੇ ਪੁਸ਼ਟੀਸ਼ੁਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 3 ਲੋਕਾਂ ਦੀ ਮÏਤ ਹੋ ਚੁੱਕੀ ਹੈ¢ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਆਮ ਤÏਰ 'ਤੇ ਚੂਹਿਆਂ ਰਾਹੀਂ ਫੈਲਦੀ ਹੈ, ਪਰ ਇਸ ਮਾਮਲੇ ਵਿਚ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਸਪੇਨ ਸਰਕਾਰ ਵੱਲੋਂ ਜਹਾਜ਼ ਨੂੰ ਕੈਨਰੀ ਟਾਪੂਆਂ ਵਿਚ ਰੋਕਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿੱਥੋਂ ਯਾਤਰੀਆਂ ਨੂੰ ਆਪਣੇ ਦੇਸ਼ਾਂ ਵੱਲ ਭੇਜਿਆ ਜਾਵੇਗਾ | ਬਿ੍ਟਿਸ਼ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਆਮ ਲੋਕਾਂ ਲਈ ਘਬਰਾਉਣ ਦੀ ਲੋੜ ਨਹੀਂ, ਪਰ ਸੰਪਰਕ ਵਿਚ ਆਏ ਲੋਕਾਂ 'ਤੇ ਨਿਗਰਾਨੀ ਜਾਰੀ ਰਹੇਗੀ¢

ਪਿਛਲੀ ਖ਼ਬਰ -ਤੀਰਅੰਦਾਜ਼ੀ ਵਿਸ਼ਵ ਕੱਪ- ਭਾਰਤੀ ਮਹਿਲਾ ਟੀਮ ਨੇ ਕੋਰੀਆ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ ਅਗਲੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਨਸ਼ਾ ਤਸਕਰ ਗਰੋਹਾਂ ਦੇ ਜਾਲ 'ਚ ਫਸ ਰਹੇ ਛੋਟੀ ਉਮਰ ਦੇ ਬੱਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।