ਨਵੀਂ ਦਿੱਲੀ, 7 ਮਈ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਗੀਤ 'ਸਰਕੇ ਚੁਨਾਰ' ਵਿਚ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਦੇ ਸਬੰਧ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ (ਐਨ. ਸੀ. ਡਬਲਯੂ.) ਦੇ ਸਾਹਮਣੇ ਪੇਸ਼ ਹੋਈ | ਨੋਰਾ ਨੇ ਕਮਿਸ਼ਨ ਨੂੰ ਲਿਖਤੀ ਮੁਆਫ਼ੀ ਮੰਗੀ ਤੇ ਸਪੱਸ਼ਟ ਕੀਤਾ ਕਿ ਉਸਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ | ਨੋਰਾ ਨੇ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਅਜਿਹੇ ਗੀਤਾਂ ਵਿਚ ਪ੍ਰਦਰਸ਼ਨ ਕਰਨ ਤੋਂ ਪਰਹੇਜ਼ ਕਰੇਗੀ ਜੋ ਅÏਰਤਾਂ ਦੇ ਮਾਣ ਨੂੰ ਕਮਜ਼ੋਰ ਕਰ ਸਕਦੇ ਹਨ | ਇਸ ਤੋਂ ਇਲਾਵਾ, ਨੋਰਾ ਨੇ ਅਨਾਥ ਕੁੜੀਆਂ ਦੇ ਵਿਦਿਅਕ ਖਰਚਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ ਹੈ | ਦਿੱਲੀ 'ਚ ਐਨ.ਸੀ.ਡਬਲਯੂ. ਦੀ ਚੇਅਰਪਰਸਨ ਵਿਜਯਾ ਰਹਿਤਕਰ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਨੋਰਾ ਨੇ ਕਿਹਾ ਕਿ ਇਕ ਕਲਾਕਾਰ ਹੋਣ ਦੇ ਨਾਤੇ, ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹਾਂ | ਮੇਰਾ ਇਰਾਦਾ ਕਿਸੇ ਨੂੰ ਨਾਰਾਜ਼ ਕਰਨਾ ਨਹੀਂ ਸੀ |