ਪੈਰਿਸ, 20 ਅਪ੍ਰੈਲ (ਇੰਟ.)-ਫਰਾਂਸੀਸੀ ਜਾਂਚ ਏਜੰਸੀਆਂ ਨੇ ਐਲਨ ਮਸਕ ਨੂੰ ਪੁੱਛਗਿੱਛ ਲਈ ਪੈਰਿਸ ਬੁਲਾਇਆ ਹੈ | ਇਹ ਮਾਮਲਾ ਉਸਦੀ ਕੰਪਨੀ, 'ਐਕਸ' (ਪਹਿਲਾਂ ਟਵਿੱਟਰ) 'ਤੇ ਬਾਲ ਸ਼ੋਸ਼ਣ ਸਮੱਗਰੀ ਤੇ ਡੀਪਫੇਕ ਸਮੱਗਰੀ ਦੇ ਪ੍ਰਸਾਰ ਨਾਲ ਸਬੰਧਿਤ ਦੋਸ਼ਾਂ ਨਾਲ ਸਬੰਧਿਤ ਹੈ | ਜਾਂਚ ਜਨਵਰੀ 2025 'ਚ ਸ਼ੁਰੂ ਕੀਤੀ ਗਈ ਸੀ | ਸ਼ੁਰੂ 'ਚ ਦੋਸ਼ ਫਰਾਂਸੀਸੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ 'ਐਕਸ' ਦੇ ਐਲਗੋਰਿਦਮ ਦੀ ਸੰਭਾਵੀ ਦੁਰਵਰਤੋਂ 'ਤੇ ਕੇਂਦਿ੍ਤ ਸਨ | ਇਸ ਤੋਂ ਬਾਅਦ, ਐਕਸ ਦੇ ਏ-ਆਈ ਚੈਟਬੋਟ, ਗ੍ਰੋਕ ਨੂੰ ਸ਼ਾਮਲ ਕਰਨ ਲਈ ਜਾਂਚ ਦਾ ਦਾਇਰਾ ਵਧਾਇਆ ਗਿਆ |