ਵੈਨਕੂਵਰ ਨਗਰ ਪਾਲਿਕਾ ਵਲੋਂ ‘ ਪੰਜਾਬੀ ਸਾਹਿਤ ਹਫ਼ਤਾ ’ ਮਨਾਉਣ ਦਾ ਐਲਾਨਨਾਮਾ ਜਾਰੀ
ਐਬਟਸਫੋਰਡ, 19 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਮਹਾਂਨਗਰ ਵੈਨਕੂਵਰ ਦੀ ਨਗਰ ਪਾਲਿਕਾ ਵਲੋਂ 15 ਤੋਂ 21 ਨਵੰਬਰ ਤੱਕ ‘ਪੰਜਾਬੀ ਸਾਹਿਤ ਹਫ਼ਤਾ’ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਵੈਨਕੂਵਰ ਦੇ ਮੇਅਰ ਪੀਟ ਫਰਾਈ ਵਲੋਂ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਲਿਖਿਆ ਗਿਆ ਹੈ ਕਿ ਵੈਨਕੂਵਰ ਦੀ ਧਰਤੀ ’ਤੇ ਬੀਤੇ 125 ਸਾਲ ਤੋਂ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਤੇ ਵੈਨਕੂਵਰ ਦੀ ਤਰੱਕੀ ਤੇ ਵਿਕਾਸ ਵਿਚ ਪੰਜਾਬੀ ਭਾਈਚਾਰੇ ਦਾ ਅਹਿਮ ਯੋਗਦਾਨ ਹੈ।
ਅਜੀਤ ਡੈਸਕ
20-11-2026