ਸਾਨ ਫਰਾਂਸਿਸਕੋ, 1 ਅਪ੍ਰੈਲ (ਐਸ. ਅਸ਼ੋਕ ਭੌਰਾ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਤਿੰਨ ਰੋਜ਼ਾ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸਮੁੱਚੀ ਕੈਲੀਫੋਰਨੀਆਂ ਤੋਂ ਸੰਗਤ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਲਈ ਪੁੱਜੀ¢ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੇ ਜੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਨਿਹਾਲ ਕੀਤਾ | ਉਨ੍ਹਾਂ ਦੇ ਢਾਡੀ ਜਥੇ ਨਾਲ ਢਾਡੀ ਬਾਬਾ ਨੱਥਾ ਤੇ ਢਾਡੀ ਬਾਬਾ ਅਬਦੁੱਲਾ ਸਭਾ ਦੇ ਚੇਅਰਮੈਨ ਢਾਡੀ ਤਲਵੀਰ ਸਿੰਘ ਕੋਮਲ ਨੇ ਵਿਸ਼ੇਸ਼ ਸਹਿਯੋਗ ਦਿੱਤਾ ¢ਪ੍ਰਸਿੱਧ ਰਾਗੀ ਭਾਈ ਓਾਕਾਰ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਦਾ ਰਸਭਿੰਨਾ ਗਾਇਨ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਚਰਨ ਸਿੰਘ ਢਿੱਲੋਂ, ਕੁਲਵੰਤ ਸਿੰਘ ਸਿੱਧੂ, ਪਰਮਜੀਤ ਸਿੰਘ ਦੁਸਾਂਝ ਤੇ ਅਜੀਤ ਸਿੰਘ ਨੇ ਵਿਸ਼ਾਲ ਨਗਰ ਕੀਰਤਨ 'ਚ ਉਤਸ਼ਾਹ ਨਾਲ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ¢ਗਿਲਸਨ ਜਵੈਲਰ ਦੇ ਮਾਲਕ ਲਖਵੀਰ ਸਿੰਘ ਗਿੱਲ ਵਲੋਂ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਬਹੁਤ ਹੀ ਮਾਣ-ਸਨਮਾਨ ਦਿੱਤਾ ਗਿਆ ¢