ਦੁਬਈ, 1 ਅਪ੍ਰੈਲ (ਪੀ. ਟੀ. ਆਈ.)-ਭਾਰਤ ਦੇ ਹਮਲਾਵਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਆਈ.ਸੀ.ਸੀ. ਟੀ-20 ਖਿਡਾਰੀਆਂ ਦੀ ਬੁੱਧਵਾਰ ਨੂੰ ਜਾਰੀ ਰੈਂਕਿੰਗ 'ਚ ਸਿਖਰਲੇ ਦੋ ਸਥਾਨਾਂ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ | ਅਭਿਸ਼ੇਕ 875 ਅੰਕਾਂ ਨਾਲ ਸਿਖਰਲੇ ਸਥਾਨ 'ਤੇ ਹਨ, ਜਦੋਂਕਿ ਈਸ਼ਾਨ ਦੇ 871 ਅੰਕ ਹਨ | ਤਿਲਕ ਵਰਮਾ 6ਵੇਂ ਅਤੇ ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ 7ਵੇਂ ਸਥਾਨ 'ਤੇ ਹਨ | ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ 8ਵੇਂ ਅਤੇ ਨਿਊਜ਼ੀਲੈਂਡ ਦੇ ਟਿਮ ਸੀਫਰਟ 9ਵੇਂ ਸਥਾਨ 'ਤੇ ਹਨ | ਦੱਖਣੀ ਅਫਰੀਕਾ ਦੇ ਬੱਲੇਬਾਜ਼ ਕੋਨੋਰ ਐਸਟਰਹੁਈਜ਼ਨ ਨੇ ਜ਼ਬਰਦਸਤ ਛਾਲ ਮਾਰੀ ਹੈ | ਪਹਿਲਾਂ ਉਹ ਸਿਖਰਲੇ 100 ਤੋਂ ਬਾਹਰ ਸਨ ਪਰ ਹੁਣ 39ਵੇਂ ਸਥਾਨ 'ਤੇ ਹਨ | ਗੇਂਦਬਾਜ਼ਾਂ 'ਚ ਅਫ਼ਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਸਿਖਰਲੇ ਸਥਾਨ 'ਤੇ ਹਨ, ਜਦੋਂਕਿ ਭਾਰਤ ਦੇ ਫਿਰਕੀ ਗੇਂਦਬਾਜ਼ ਵਰੁਣ ਚੱਕਰਵਰਤੀ ਦੂਜੇ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 5ਵੇਂ ਸਥਾਨ 'ਤੇ ਹੈ | ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ 'ਚ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਸਿਖਰ 'ਤੇ ਹਨ, ਜਦੋਂਕਿ ਹਾਰਦਿਕ ਪਾਂਡਿਆ ਦੂਜੇ ਸਥਾਨ 'ਤੇ ਹੈ |
ਅਭਿਸ਼ੇਕ ਤੇ ਕਿਸ਼ਨ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਸਿਖ਼ਰਲੇ 2 ਸਥਾਨਾਂ 'ਤੇ ਬਰਕਰਾਰ <br/>
ਅਜੀਤ ਡੈਸਕ
02-04-2026