19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ਼੍ਰੇਅਸ ਅਈਅਰ ਨੂੰ ਹੌਲੀ ਓਵਰ ਸੁੱਟਣ ਲਈ 12 ਲੱਖ ਰੁਪਏ ਜੁਰਮਾਨਾ <br/>

ਅਜੀਤ ਡੈਸਕ 02-04-2026

ਮੁੱਲਾਂਪੁਰ, 1 ਅਪ੍ਰੈਲ (ਪੀ. ਟੀ. ਆਈ.)-ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਗੁਜਰਾਤ ਟਾਈਟਨਜ਼ ਵਿਰੁੱਧ ਆਈ.ਪੀ.ਐਲ. ਮੈਚ ਦੌਰਾਨ ਉਸ ਦੀ ਟੀਮ ਦੇ ਹੌਲੀ ਓਵਰ ਰੇਟ ਨੂੰ ਬਣਾਈ ਰੱਖਣ ਤੋਂ ਬਾਅਦ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ | ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਪਣੀ ਆਈ.ਪੀ.ਐਲ. 2026 ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ | ਤੇਜ਼ ਗੇਂਦਬਾਜ਼ ਵਿਜੈਕੁਮਾਰ ਅਤੇ ਲੈੱਗ-ਸਪਿਨਰ ਯੁਜਵੇਂਦਰ ਚਾਹਲ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਸਨ, ਜਿਸ ਸਦਕਾ ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ 6 ਵਿਕਟਾਂ 'ਤੇ 162 ਦੌੜਾਂ ਤੱਕ ਸੀਮਤ ਕਰ ਦਿੱਤਾ ਸੀ | ਲੜਖੜਾਉਂਦੀ ਬੱਲੇਬਾਜ਼ੀ ਦੇ ਬਾਵਜੂਦ ਪੰਜਾਬ ਨੇ 19.1 ਓਵਰ 'ਚ ਟੀਚਾ ਹਾਸਲ ਕਰ ਲਿਆ ਸੀ | ਨੌਜਵਾਨ ਆਸਟ੍ਰੇਲੀਆਈ ਬੱਲੇਬਾਜ਼ ਕੂਪਰ ਕੋਨੋਲੀ ਨੇ 44 ਗੇਂਦਾਂ 'ਤੇ ਅਜੇਤੂ 72 ਦੌੜਾਂ ਨਾਲ ਉਨ੍ਹਾਂ ਨੂੰ ਘਰ ਪਹੁੰਚਾਇਆ |

ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਨਾਨਕਸਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅਭਿਸ਼ੇਕ ਤੇ ਕਿਸ਼ਨ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਸਿਖ਼ਰਲੇ 2 ਸਥਾਨਾਂ 'ਤੇ ਬਰਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।