ਮੁੰਬਈ, 16 ਨਵੰਬਰ (ਪੀ.ਟੀ.ਆਈ.)-ਬਰਤਾਨੀਆ ਦੇ ਪ੍ਰਿੰਸ ਵਿਲੀਅਮ ਤੇ ਰਾਜਕੁਮਾਰੀ ਕੈਥਰੀਨ ਨੇ ਮੁੰਬਈ ਦੀ ਆਮ ਜ਼ਿੰਦਗੀ ਦਾ ਆਨੰਦ ਮਾਣਿਆ। ਭਾਰਤ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਸਕੂਲੀ ਵਿਦਿਆਰਥਣਾਂ ਤੇ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨਾਲ ਗਲੀ ਕ੍ਰਿਕਟ ਖੇਡੀ, ਕਟਿੰਗ ਚਾਹ ਪੀਤੀ ਤੇ ਮੈਟਰੋ ਰੇਲ ’ਚ ਸਫ਼ਰ ਵੀ ਕੀਤਾ। ਇਹ ਗੈਰ-ਰਸਮੀ ਕ੍ਰਿਕਟ ਮੈਚ ਬੈਲਾਰਡ ਅਸਟੇਟ ਦੇ ਐਨ. ਮੋਰਾਰਜੀ ਰੋਡ ’ਤੇ ਕਰਵਾਇਆ ਗਿਆ। ਇਹ ਇਲਾਕਾ ਆਪਣੀਆਂ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਲਈ ਜਾਣਿਆ ਜਾਂਦਾ ਹੈ। ਇਸ ਮੈਚ ’ਚ ਸ਼ਾਹੀ ਜੋੜੇ ਨੇ ਸਕੂਲੀ ਲੜਕੀਆਂ ਨਾਲ ਮਿਲ ਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੀਤੀ।
ਪ੍ਰਿੰਸ ਵਿਲੀਅਮ ਤੇ ਕੈਥਰੀਨ ਨੇ ਮੁੰਬਈ ’ਚ ਖੇਡੀ ਗਲੀ ਕ੍ਰਿਕਟ
ਮੁੰਬਈ, 16 ਨਵੰਬਰ (ਪੀ. ਟੀ.
ਅਜੀਤ ਡੈਸਕ
17-11-2026