19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕੈਲਗਰੀ ਸ਼ਹਿਰ ਦੇ ਮੇਅਰ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਐਲਾਨਿਆ <br/>

ਅਜੀਤ ਡੈਸਕ 02-04-2026
ਕੈਲਗਰੀ, 1 ਅਪ੍ਰੈਲ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਦੇ ਮੇਅਰ ਜਰਮੀ ਫਰਕਸ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਐਲਾਨਿਆ ਹੈ | ਮੇਅਰ ਦੇ ਦਫ਼ਤਰ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਜਰਮੀ ਨੇ ਕਿਹਾ ਕਿ ਅਸੀਂ ਕੈਲਗਰੀ 'ਚ ਵਿਭਿੰਨਤਾ, ਸਮਾਵੇਸ਼ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਭਾਈਚਾਰੇ ਵਲੋਂ ਦਿੱਤੇ ਜਾ ਰਹੇ ਸਮਰਥਨ ਦੀ ਸੱਚਮੁੱਚ ਕਦਰ ਕਰਦੇ ਹਾਂ | ਇਹ ਮਾਨਤਾ ਸਿੱਖ ਭਾਈਚਾਰੇ ਦੇ ਅਮੀਰ ਇਤਿਹਾਸ, ਕਦਰਾਂ-ਕੀਮਤਾਂ ਅਤੇ ਯੋਗਦਾਨਾਂ ਦਾ ਜਸ਼ਨ ਮਨਾਉਂਦੀ ਹੈ¢ ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤੀ ਮਹੀਨਾ ਸਿੱਖ ਸੱਭਿਆਚਾਰ, ਵਿਸ਼ਵਾਸ ਅਤੇ ਇਤਿਹਾਸ ਦੇ ਨਾਲ-ਨਾਲ ਦੇਸ਼ ਭਰ ਵਿਚ ਸਿੱਖ ਕੈਨੇਡੀਅਨਾਂ ਵਲੋਂ ਕੀਤੇ ਗਏ ਬਹੁਤ ਸਾਰੇ ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ¢ ਅਪ੍ਰੈਲ ਵਿਚ ਮਨਾਈ ਜਾਣ ਵਾਲੀ ਵਿਸਾਖੀ ਸਿੱਖ ਪਛਾਣ ਦੇ ਇੱਕ ਅਨਿੱਖੜਵੇਂ ਅੰਗ ਖ਼ਾਲਸੇ ਦੀ ਸਥਾਪਨਾ ਦੀ ਯਾਦ ਦਿਵਾਉਂਦੀ ਹੈ¢ਸਿੱਖਾਂ ਨੇ 1900 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਅਲਬਰਟਾ ਨੂੰ ਆਪਣਾ ਘਰ ਕਿਹਾ ਹੈ ਅਤੇ ਸੂਬੇ ਵਿਚ ਕੈਨੇਡਾ ਵਿਚ ਤੀਜੀ ਸਭ ਤੋਂ ਵੱਡੀ ਸਿੱਖ ਆਬਾਦੀ ਹੈ | ਕੈਲਗਰੀ ਨਗਰ ਕੀਰਤਨ ਕੈਲਗਰੀ ਵਿਚ ਸਭ ਤੋਂ ਵੱਡੇ ਸਾਲਾਨਾ ਪਰੇਡਾਂ ਵਿਚੋਂ ਇਕ ਹੈ, ਜਿਸ ਵਿਚ ਇਕ ਲੱਖ ਤੋਂ ਵੱਧ ਲੋਕ ਹਿੱਸਾ ਲੈਦੇ ਹਨ¢ਸਿਟੀ ਕੌਂਸਲ ਅਤੇ ਕੈਲਗਰੀ ਵਾਸੀਆਂ ਵਲੋਂ ਮੈਂ ਅਪ੍ਰੈਲ 2026 ਨੂੰ ਸਿੱਖ ਵਿਰਾਸਤ ਮਹੀਨਾ ਵਜੋਂ ਐਲਾਨ ਕਰਦਾ ਹਾਂ | ਇਸ ਸਮੇਂ ਕੌਂਸਲਰ ਰਾਜ ਧਾਲੀਵਾਲ, ਹਰਦਿਆਲ ਸਿੰਘ ਹੈਪੀ ਮਾਨ, ਜਤਿੰਦਰ ਸਿੰਘ ਤੱਤਲਾ, ਰਣਬੀਰ ਸਿੰਘ ਪਰਮਾਰ, ਮਹਿੰਦਰ ਸਿੰਘ ਮਿਨਹਾਸ, ਭੋਲਾ ਸਿੰਘ ਚੌਹਾਨ, ਸਨਦੀਪ ਸਿੰਘ ਸੰਧੂ, ਮਨਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ ਖਹਿਰਾ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆ ਦੇ ਮੈਂਬਰ ਤੇ ਅਹੁਦੇਦਾਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਬੇਕਰਸਫੀਲਡ 'ਚ ਸਜਾਇਆ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਪਿ੍ਤਪਾਲ ਸਿੰਘ ਨਾਗੀ ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ 'ਹਾਈ ਸ਼ੈਰਿਫ' ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।