ਲੰਡਨ, 1 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦਾ ਲੰਡਨ ਦੇ ਗਿਲਡਹਾਲ ਵਿਖੇ 'ਫ੍ਰੀਡਮ ਆਫ਼ ਦਾ ਸਿਟੀ ਆਫ ਦਾ ਲੰਡਨ' ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ¢ ਇਹ ਸਨਮਾਨ ਭਾਈ ਸਾਹਿਬ ਦੀਆਂ ਅੰਤਰ ਧਰਮੀ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ¢ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈੱਥ ਵਲੋਂ ਸ਼ਾਹੀ ਖ਼ਿਤਾਬ ਓ.ਬੀ.ਈ. ਨਾਲ ਸਨਮਾਨਿਤ ਕੀਤਾ ਗਿਆ ਸੀ¢ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਯੂ.ਕੇ. ਵਿਚ ਅੰਤਰ-ਧਰਮੀ ਭਾਈਚਾਰੇ ਵਿਚ ਇਕ ਬਹੁਤ ਹੀ ਸਤਿਕਾਰਤ ਸਿੱਖ ਆਗੂ ਵਜੋਂ ਜਾਣਿਆ ਜਾਂਦਾ ਹੈ | ਭਾਈ ਸਾਹਿਬ ਨੂੰ ਦਹਾਕਿਆਂ ਤੋਂ ਅੰਤਰ-ਧਰਮ ਸੰਵਾਦ ਅਤੇ ਵਿਸ਼ਵ ਸ਼ਾਂਤੀ ਦੇ ਮੋਹਰੀ ਰਹਿਣ ਵਾਲੇ ਅਤੇ ਨੈਤਿਕ ਅਗਵਾਈ ਤੇ ਸਿੱਖਿਆ ਦੇ ਮਜ਼ਬੂਤ ਸਮਰਥਕ ਵਜੋਂ ਦਰਸਾਇਆ ਜਾਂਦਾ ਹੈ¢ ਉਨ੍ਹਾਂ ਨੂੰ ਕੀਨੀਆ ਦੇ ਸਭ ਤੋਂ ਉਚੇ ਨਾਗਰਿਕ ਸਨਮਾਨ 'ਮੋਰਨ ਆਫ਼ ਦ ਆਰਡਰ ਆਫ਼ ਦ ਗੋਲਡਨ ਹਾਰਟ' ਦਾ ਸਨਮਾਨ ਹਾਲ ਹੀ 'ਚ ਉਨ੍ਹਾਂ ਦੇ ਵਿਕਾਸ ਅਤੇ ਆਪਸੀ ਭਾਈਚਾਰਕ ਸਾਂਝਾਂ ਲਈ ਉਨ੍ਹਾਂ ਦੀ ਅਗਵਾਈ ਦੇ ਸਨਮਾਨ ਵਿਚ ਦਿੱਤਾ ਗਿਆ ਸੀ¢ ਇਸ ਤੋਂ ਇਲਾਵਾ ਉਹ ਪੋਪ ਬੇਨੇਡਿਕਟ ਤੋਂ 'ਸੇਂਟ ਗ੍ਰੈਗਰੀ ਦ ਗ੍ਰੇਟ ਦੀ ਪੋਪਲ ਨਾਈਟਹੁੱਡ' ਪ੍ਰਾਪਤ ਕਰਨ ਵਾਲੇ ਵੀ ਪਹਿਲੇ ਸਿੱਖ ਹਨ¢ ਭਾਈ ਮਹਿੰਦਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਸਾਫ਼ ਸਫ਼ਾਈ ਦੀ ਸੇਵਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੌਂਪੀ ਗਈ ਸੀ¢