19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

1 ਜੁਲਾਈ ਤੋਂ ਬੰਦ ਹੋ ਜਾਵੇਗੀ ਅਮਰੀਕਾ ਤੇ ਕੈਨੇਡਾ ਵਿਚਕਾਰ ਇਤਿਹਾਸਕ 'ਬਾਰਡਰ ਰੋਡ' <br/>

ਅਜੀਤ ਡੈਸਕ 02-04-2026
ਹੇਲੇਨਾ, 1 ਅਪ੍ਰੈਲ (ਇੰਟ.)-ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਵਾਧੇ ਦਾ ਹਵਾਲਾ ਦਿੰਦੇ ਹੋਏ 1 ਜੁਲਾਈ ਤੋਂ ਮੋਂਟਾਨਾ ਤੇ ਅਲਬਰਟਾ ਵਿਚਕਾਰ ਆਪਣੀ ਸਰਹੱਦ ਨਾਲ ਲੱਗਦੀ ਲਗਭਗ 14 ਕਿਲੋਮੀਟਰ ਸੜਕ ਬੰਦ ਕਰਨ ਦਾ ਐਲਾਨ ਕੀਤਾ ਹੈ | ਇਹ ਸੜਕ ਜਿਸ ਨੂੰ ਆਮ ਤੌਰ ਉਤੇ 'ਬਾਰਡਰ ਰੋਡ' ਕਿਹਾ ਜਾਂਦਾ ਹੈ, ਸਰਹੱਦ ਦੇ ਦੋਵੇਂ ਪਾਸਿਆਂ ਦੇ ਕਿਸਾਨ ਭਾਈਚਾਰਿਆਂ ਵਿਚਕਾਰ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਕ ਗੈਰ-ਰਸਮੀ ਲਾਂਘਾ ਹੈ | ਹਾਲਾਂਕਿ, ਇਹ ਸੜਕ ਅਮਰੀਕਾ-ਕੈਨੇਡਾ ਸਰਹੱਦ ਦੇ ਮੋਂਟਾਨਾ ਵਾਲੇ ਪਾਸੇ ਸਥਿਤ ਹੈ ਪਰ ਇਸ ਦੀ ਦੇਖਭਾਲ ਅਲਬਰਟਾ ਦੀ ਵਾਰਨਰ ਕਾਉਂਟੀ ਵਲੋਂ ਕੀਤੀ ਜਾਂਦੀ ਹੈ | 1940 ਦੇ ਦਹਾਕੇ ਤੋਂ ਇਹ ਸੜਕ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਖੁੱਲੀ ਰਹੀ ਹੈ | ਕਿਸਾਨ ਅਤੇ ਸਥਾਨਕ ਪਰਿਵਾਰ ਆਪਣੇ ਗੁਆਂਢੀਆਂ ਨੂੰ ਮਿਲਣ ਅਤੇ ਖੇਤਾਂ 'ਚ ਕੰਮ ਕਰਨ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ | ਸਥਾਨਕ ਲੋਕਾਂ ਲਈ ਇਹ ਇਕ ਯੁੱਗ ਦਾ ਅੰਤ ਹੈ | ਕੈਨੇਡੀਅਨ ਮੈਨੂਫੈਕਚਰਰਜ਼ ਐਂਡ ਐਕਸਪੋਰਟਰਸ ਅਨੁਸਾਰ ਹਰ ਰੋਜ਼ 800 ਤੋਂ 1200 ਟਰੱਕ 'ਕਾਉਟਸ-ਸਵੀਟ ਗ੍ਰਾਸ ਕਰਾਸਿੰਗ' ਤੋਂ ਲੰਘਦੇ ਹਨ ਅਤੇ ਕੈਨੇਡੀਅਨ ਮੈਨੂਫੈਕਚਰਰਜ਼ ਐਂਡ ਐਕਸਪੋਰਟਰਸ ਦੇ ਅਨੁਸਾਰ ਹਰ ਸਾਲ 15.9 ਅਰਬ ਕੈਨੇਡੀਅਨ ਡਾਲਰ ਦਾ ਦੁਵੱਲਾ ਵਪਾਰ ਇਸ ਰੂਟ ਤੋਂ ਹੁੰਦਾ ਹੈ | ਹਾਲਾਂਕਿ, ਅਲਬਰਟਾ ਸਰਕਾਰ ਹੁਣ ਕੈਨੇਡੀਅਨਾਂ ਲਈ ਇਸ ਦੇ ਨਾਲ ਇਕ ਹੋਰ ਸੜਕ ਦਾ ਨਿਰਮਾਣ ਕਰ ਰਹੀ ਹੈ, ਜਿਸ ਦੇ ਨਿਰਮਾਣ ਕਾਰਜ ਇਸ ਗਰਮੀਆਂ ਤੱਕ ਪੂਰਾ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਭਾਈ ਮਹਿੰਦਰ ਸਿੰਘ ਦਾ 'ਫ੍ਰੀਡਮ ਆਫ਼ ਦਾ ਸਿਟੀ ਆਫ਼ ਦਾ ਲੰਡਨ' ਨਾਲ ਸਨਮਾਨ <br/> ਅਗਲੀ ਖ਼ਬਰ ਸਮੀਰ ਰਿਜ਼ਵੀ ਦੇ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਦੀ ਲਖਨਊ 'ਤੇ ਧਮਾਕੇਦਾਰ ਜਿੱਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।