20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੁਲਿਸ ਮੁਲਾਜ਼ਮਾਂ ਦਾ ਕਾਤਲ ਦੋਸ਼ੀ ਹਲਾਕ

ਅਜੀਤ ਡੈਸਕ 31-03-2026
ਮੈਲਬੌਰਨ 30 ਮਾਰਚ (ਪਰਮਵੀਰ ਸਿੰਘ ਆਹਲੂਵਾਲੀਆ)-ਪਿਛਲੇ ਸਾਲ 2 ਪੁਲਿਸ ਅਧਿਕਾਰੀਆਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਵਿਕਟੋਰੀਆ ਪੁਲਿਸ ਨੇ ਉੱਤਰੀ-ਪੂਰਬੀ ਵਿਕਟੋਰੀਆ ਵਿਚ ਤਿੰਨ ਘੰਟੇ ਚੱਲੀ ਕਾਰਵਾਈ ਤੋਂ ਬਾਅਦ ਗੋਲੀਬਾਰੀ ਦੌਰਾਨ ਮਾਰ ਦਿੱਤਾ ਹੈ | ਪੁਲਿਸ ਮੁਤਾਬਕ ਦੋਸ਼ੀ ਡੇਜੀ ਫ੍ਰੀਮੈਨ ਇੱਕ ਪੇਡੂ ਇਲਾਕੇ 'ਚ ਲੁਕਿਆ ਹੋਇਆ ਸੀ | ਪੁਲਿਸ ਨੇ ਉਸਨੂੰ ਘੇਰਾ ਪਾਉਣ ਤੋਂ ਬਾਦ ਆਤਮਸਮਰਪਣ ਕਰਨ ਲਈ ਵੀ ਕਿਹਾ, ਪਰ ਉਸਨੇ ਇਨਕਾਰ ਕਰ ਦਿੱਤਾ | ਪੁਲਿਸ ਨੂੰ ਪੂਰਾ ਸ਼ੱਕ ਸੀ ਕਿ ਉਹ ਹਥਿਆਰਬੰਦ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ | ਇਹ ਘਟਨਾ ਪੋਰਪੁਨਕਾਹ ਨੇੜੇ ਵਾਪਰੀ ਅਤੇ ਤਕਰੀਬਨ ਤਿੰਨ ਘੰਟੇ ਤੱਕ ਪੁਲਿਸ ਤੇ ਦੋਸ਼ੀ ਵਿਚਕਾਰ ਟਕਰਾਅ ਜਾਰੀ ਰਿਹਾ | ਜ਼ਿਕਰਯੋਗ ਹੈ ਕਿ ਵਿਕਟੋਰੀਆ ਪੁਲਿਸ ਲੰਮੇ ਸਮੇਂ ਤੋਂ ਇਸ ਦੋਸ਼ੀ ਦੀ ਭਾਲ ਕਰ ਰਹੀ ਸੀ ਅਤੇ ਉਸਦੀ ਗਿ੍ਫ਼ਤਾਰੀ ਲਈ ਭਾਰੀ ਇਨਾਮ ਵੀ ਰੱਖਿਆ ਗਿਆ ਸੀ | ਇਸ ਕਾਰਵਾਈ ਨੂੰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਅਤੇ ਮਾਰੇ ਗਏ ਅਧਿਕਾਰੀਆਂ ਦੇ ਪਰਿਵਾਰਾਂ ਲਈ ਇਹ ਕੁਝ ਹੱਦ ਤੱਕ ਇਨਸਾਫ਼ ਵਾਂਗ ਦੇਖਿਆ ਜਾ ਰਿਹਾ ਹੈ |


ਪਿਛਲੀ ਖ਼ਬਰ ਸੰਤ ਬਾਬਾ ਮਦਨ ਲਾਲ ਦੀ ਯਾਦ 'ਚ ਧਾਰਮਿਕ ਸਮਾਗਮ ਅੱਜ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।