20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 31-03-2026
ਬਹਿਰਾਮ, 30 ਮਾਰਚ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਕੁਲਥਮ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ, ਜਿਸ ਵਿਚ ਡਾ. ਹਰਪ੍ਰੀਤ ਸਿੰਘ ਡੀ.ਐੱਮ.ਸੀ. ਅਤੇ ਐੱਸ.ਐੱਮ.ਓ. ਸੁੱਜੋਂ ਡਾ. ਚਰਨਜੀਤ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਦਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਸਾਰਿਆਂ ਨੂੰ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਆਕਤੀ ਇਲਾਜ ਤੋਂ ਵਾਂਝਾ ਨਾ ਰਹੇ | ਇਸ ਮੌਕੇ ਰਾਕੇਸ਼ ਕੁਮਾਰ, ਏ.ਐਨ.ਐਮ ਰਾਜ ਰਾਣੀ, ਇੰਦੂਬਾਲਾ, ਰਿੰਪੀ, ਹਰਮੇਸ਼ ਰਾਣੀ, ਬਲਜਿੰਦਰ ਸਿੰਘ, ਡਾ. ਲੈਂਬਰ ਕੁਮਾਰ ਪੰਚ, ਮੋਹਣ ਲਾਲ ਪੰਚ, ਲੇਖਰਾਜ ਪੰਚ, ਦੇਸ ਰਾਜ, ਸ਼ਿੰਗਾਰਾ ਰਾਮ, ਜੋਗਿੰਦਰ ਰਾਮ, ਰਾਮ ਲੁਭਾਇਆ, ਜਗਨ ਨਾਥ ਤੇ ਭੁਪਿੰਦਰ ਚੰਦ ਆਦਿ ਹਾਜਰ ਸਨ |
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਦਾ ਕਾਤਲ ਦੋਸ਼ੀ ਹਲਾਕ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਉੱਡਣ ਦਸਤੇ ਦੇ ਡਰਾਮੇ ਨੇ ਸਕੂਲਾਂ ਦੇ ਕੰਮ ਨੂੰ ਕੀਤਾ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।