ਕਟਾਰੀਆਂ, 30 ਮਾਰਚ (ਪ੍ਰੇਮੀ ਸੰਧਵਾਂ)-ਮਹਾਨ ਤਪੱਸਵੀ ਸੰਤ ਬਾਬਾ ਹਾਕਮ ਦਾਸ ਗੱਦੀ ਨਸ਼ੀਨ ਡੇਰਾ ਮਸਤ ਭਗਤ ਸੰਧਵਾਂ ਦੇ ਗੁਰੂ ਸੰਤ ਮਦਨ ਲਾਲ ਦੀ 26ਵੀਂ ਬਰਸੀ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਸੰਤ ਬਾਬਾ ਹਾਕਮ ਦਾਸ, ਭਜੀ ਲਾਖਾ ਅਤੇ ਸੈਕਟਰੀ ਫਰਿੰਦਰ ਹੀਰਾ ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਉਪਰੰਤ ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਕੁਲਵੰਤ ਰਾਮ, ਸੰਤ ਸ਼ਾਮ ਲਾਲ, ਸੰਤ ਪ੍ਰੇਮ ਲਾਲ, ਸੰਤ ਕਪੂਰ ਦਾਸ ਆਦਿ ਮਹਾਂਪੁਰਸ਼ਾਂ ਵਲੋਂ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ | ਇਸ ਮੌਕੇ ਭਜੀ ਲਾਖਾ, ਫਰਿੰਦਰ ਹੀਰਾ, ਸੋਨੂੰ ਹੀਰਾ, ਅਸ਼ੋਕ ਕੁਮਾਰ, ਪਾਲਾ, ਸੁਿਲੰਦਰ ਪਾਲ ਅਹੀਰ ਆਦਿ ਹਾਜ਼ਰ ਸਨ |