05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਇਟਾਲੀਅਨ ਕਬੱਡੀ ਐਸੋਸੀਏਸ਼ਨ ਵਲੋਂ ਕਰਵਾਈ ਜਾਵੇਗੀ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ <br/>

ਅਜੀਤ ਡੈਸਕ 20-02-2026
ਬਰੇਸ਼ੀਆ (ਇਟਲੀ), 19 ਫਰਵਰੀ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ 'ਚ ਕਬੱਡੀ ਸੀਜ਼ਨ 2026 ਦੀ ਸ਼ੁਰੂਆਤ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਨਾਲ ਹੋਣ ਜਾ ਰਹੀ ਹੈ | ਇਟਾਲੀਅਨ ਕਬੱਡੀ ਐਸੋਸੀਏਸ਼ਨ ਵਲੋਂ ਇਟਾਲੀਅਨ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ 8 ਮਾਰਚ, ਦਿਨ ਐਤਵਾਰ ਨੂੰ ਗਿਜਾਲਬਾ (ਬੈਰਗਾਮੋ) ਵਿਖੇ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਬੀਤੇ ਦਿਨ ਬੈਰਗਮੋ ਦੇ ਫੈਸ਼ਨ ਰੈਂਸਟੋਰੈਂਟ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੀ ਇਕ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਇਟਾਲੀਅਨ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜÏਹਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ (ਲੜਕੇ) 'ਚ ਇਟਲੀ ਦੇ 6 ਕਲੱਬ ਭਾਗ ਲੈਣ ਜਾ ਰਹੇ ਹਨ, ਜਿਸ 'ਚ ਜੇਤੂਆਂ ਨੂੰ ਟਰਾਫ਼ੀਆਂ ਤੇ ਨਗਦ ਇਨਾਮ ਦਿੱਤੇ ਜਾਣਗੇ | ਉਨ੍ਹਾਂ ਇਟਲੀ ਦੇ ਸਮੂਹ ਕਬੱਡੀ ਪ੍ਰੇਮੀਆ ਨੂੰ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ 'ਚ ਪਰਿਵਾਰਾਂ ਦੇ ਬੈਠਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ | ਇਸ ਮੀਟਿੰਗ 'ਚ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜÏਹਲ, ਸੁਰਜੀਤ ਸਿੰਘ ਜÏਹਲ, ਸੁਖਵਿੰਦਰ ਸਿੰਘ ਗੋਬਿੰਦਪੁਰੀ, ਬਿੰਦਰਜੀਤ ਸਿੰਘ, ਰਾਮੂ ਰਾਏਕੋਟੀ, ਦੀਪਾ ਬੱਜੋਂ, ਜੱਸਾ ਜਲਾਲਪੁਰੀ, ਸੱਜਣ ਸਿੰਘ, ਕੁਲਵਿੰਦਰ ਸਿੰਘ ਚÏਧਰੀ, ਲਾਲੀ ਕੰਗ, ਅਜਮਤ ਅਲੀ, ਬਲਰਾਜ, ਚੰਨੀ, ਸ਼ੀਪਾ, ਕਮਲ ਬÏਬੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਫਗਾਨਿਸਤਾਨ ਨੇ ਕੈਨੇਡਾ ਨੂੰ ਹਰਾਇਆ ਅਗਲੀ ਖ਼ਬਰ ਟੀ-20 ਵਿਸ਼ਵ ਕੱਪ 'ਚ ਵੈਸਟ ਇੰਡੀਜ਼ ਦੀ ਲਗਾਤਾਰ ਚੌਥੀ ਜਿੱਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।