ਕੋਲਕਾਤਾ, 19 ਫਰਵਰੀ (ਪੀ.ਟੀ.ਆਈ.)-ਟੀ-20 ਵਿਸ਼ਵ ਕੱਪ ਦੇ 37ਵੇਂ ਮੈਚ 'ਚ ਵੈਸਟ ਇੰਡੀਜ਼ ਨੇ ਇਟਲੀ ਨੂੰ 42 ਦÏੜਾਂ ਨਾਲ ਹਰਾਇਆ | ਇਸ ਵਿਸ਼ਵ ਕੱਪ 'ਚ ਇਹ ਵੈਸਟ ਇੰਡੀਜ਼ ਦੀ ਲਗਾਤਾਰ ਚÏਥੀ ਜਿੱਤ ਹੈ | ਵੀਰਵਾਰ ਨੂੰ ਦਿਨ ਦੇ ਪਹਿਲੇ ਮੈਚ 'ਚ ਇਟਲੀ ਨੇ ਕੋਲਕਾਤਾ ਦੇ ਈਡਨ ਗਾਰਡਨ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਵੈਸਟ ਇੰਡੀਜ਼ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 165 ਦÏੜਾਂ ਬਣਾਈਆਂ | ਜਵਾਬ 'ਚ, ਇਟਲੀ 18 ਓਵਰਾਂ 'ਚ 123 ਦੌੜਾਂ 'ਤੇ ਆਲ ਆਊਟ ਹੋ ਗਿਆ | ਵੈਸਟ ਇੰਡੀਜ਼ ਲਈ, ਸ਼ਮਰ ਜੋਸਫ਼ ਨੇ 4 ਵਿਕਟਾਂ, ਮੈਥਿਊ ਫੋਰਡ ਨੇ 3 ਤੇ ਗੁਡਾਕੇਸ਼ ਮੋਤੀ ਨੇ 2 ਵਿਕਟਾਂ ਲਈਆਂ | ਅਕੀਲ ਹੁਸੈਨ ਨੇ ਵੀ 1 ਵਿਕਟ ਲਈ | ਵੈਸਟਇੰਡੀਜ਼ ਲਈ ਸ਼ਾਈ ਹੋਪ ਨੇ ਅਰਧ ਸੈਂਕੜਾ ਲਗਾਇਆ |
ਟੀ-20 ਵਿਸ਼ਵ ਕੱਪ 'ਚ ਵੈਸਟ ਇੰਡੀਜ਼ ਦੀ ਲਗਾਤਾਰ ਚੌਥੀ ਜਿੱਤ <br/>
ਅਜੀਤ ਡੈਸਕ
20-02-2026