05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਾਕਿ ਦੇ ਹਾਕੀ ਕਪਤਾਨ ਨੂੰ ਸੱਚ ਬੋਲਣ ਦੀ ਮਿਲੀ ਸਜ਼ਾ-2 ਸਾਲ ਲਈ ਲਗਾਈ ਪਾਬੰਦੀ <br/>

ਅਜੀਤ ਡੈਸਕ 20-02-2026

ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕੌਮੀ ਹਾਕੀ ਟੀਮ ਦੇ ਕਪਤਾਨ ਅਮਦ ਸ਼ਕੀਲ ਬੱਟ ਨੂੰ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ .ਐੱਚ. ਐੱਫ.) 'ਤੇ ਲਗਾਏ ਗੰਭੀਰ ਦੋਸ਼ਾਂ ਤੇ ਸਚਾਈ ਬਿਆਨ ਕਰਨ ਤੋਂ ਬਾਅਦ 2 ਸਾਲ ਲਈ ਮੁਅੱਤਲ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਲਾਹੌਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕਪਤਾਨ ਬੱਟ ਨੇ ਦੋਸ਼ ਲਗਾਇਆ ਸੀ ਕਿ ਆਸਟ੍ਰੇਲੀਆ ਦੌਰੇ ਦੌਰਾਨ ਖਿਡਾਰੀਆਂ ਨੂੰ ਘਰੇਲੂ ਕੰਮ ਕਰਨ ਲਈ ਮਜਬੂਰ ਕੀਤਾ ਗਿਆ | ਜਿਸ 'ਚ ਰਸੋਈ ਦੀਆਂ ਸਫ਼ਾਈਆਂ, ਭਾਂਡੇ ਧੋਣਾ, ਆਪਣੇ ਕੱਪੜੇ ਖ਼ੁਦ ਧੋਣਾ ਤੇ ਮੈਦਾਨ 'ਚ ਜਾਣ ਤੋਂ ਪਹਿਲਾਂ ਵਾਸ਼ਰੂਮਾਂ ਨੂੰ ਸਾਫ਼ ਕਰਨਾ ਸ਼ਾਮਿਲ ਸੀ | ਪ੍ਰੈੱਸ ਕਾਨਫ਼ਰੰਸ ਦੌਰਾਨ ਕਪਤਾਨ ਬੱਟ ਦੀ ਮੁਅੱਤਲੀ ਦਾ ਐਲਾਨ ਕਰਦੇ ਹੋਏ ਪੀ.ਐੱਚ.ਐੱਫ. ਦੇ ਪ੍ਰਧਾਨ ਤਾਰਿਕ ਬੁਗਤੀ ਨੇ ਪਾਕਿਸਤਾਨ ਸਪੋਰਟਸ ਬੋਰਡ (ਪੀ.ਐੱਸ.ਬੀ.) 'ਤੇ ਗਲਤ ਪ੍ਰਬੰਧਨ ਤੇ ਕੌਮੀ ਟੀਮ ਦੇ ਆਸਟ੍ਰੇਲੀਆ ਦੌਰੇ ਲਈ ਸਮੇਂ ਸਿਰ ਫ਼ੰਡ ਮੁਹੱਈਆ ਕਰਵਾਉਣ 'ਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਨੇ ਕਿਹਾ ਕਿ ਫੈਡਰੇਸ਼ਨ ਕੋਲ ਐੱਫ.ਆਈ.ਐੱਚ. ਪ੍ਰੋ-ਲੀਗ 'ਚ ਟੀਮ ਦੀ ਭਾਗੀਦਾਰੀ ਨਾਲ ਸੰਬੰਧਿਤ ਯਾਤਰਾ ਤੇ ਲੌਜਿਸਟਿਕਲ ਖ਼ਰਚਿਆਂ ਨੂੰ ਸੁਤੰਤਰ ਤੌਰ 'ਤੇ ਪੂਰਾ ਕਰਨ ਲਈ ਲੋੜੀਂਦੇ ਵਿੱਤੀ ਸਰੋਤਾਂ ਦੀ ਘਾਟ ਹੈ | ਬੁਗਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਨਿਰਦੇਸ਼ਾਂ 'ਤੇ ਪੀ.ਐੱਸ.ਬੀ. ਨੂੰ ਸਮੇਂ ਸਿਰ ਲੋੜੀਂਦੇ ਫ਼ੰਡ ਜਾਰੀ ਕਰਨ ਦੀ ਲੋੜ ਸੀ | ਹਾਲਾਂਕਿ, ਬੋਰਡ ਅਜਿਹਾ ਕਰਨ 'ਚ ਅਸਫਲ ਰਿਹਾ, ਜਿਸ ਨਾਲ ਕੌਮੀ ਹਾਕੀ ਟੀਮ ਨੂੰ ਖ਼ਾਸ ਕਰਕੇ ਆਸਟ੍ਰੇਲੀਆ ਦੌਰੇ ਦੌਰਾਨ ਗੰਭੀਰ ਮੁਸ਼ਕਿਲਾਂ ਆਈਆਂ | ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਆਸਿਮ ਮੁਨੀਰ ਨੂੰ ਮਾਮਲੇ ਦੀ ਜਾਂਚ ਕਰਨ ਤੇ ਤੱਥਾਂ ਦਾ ਪਤਾ ਲਗਾਉਣ ਲਈ ਇਕ ਕਮੇਟੀ ਬਣਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ 'ਚ ਵੈਸਟ ਇੰਡੀਜ਼ ਦੀ ਲਗਾਤਾਰ ਚੌਥੀ ਜਿੱਤ <br/> ਅਗਲੀ ਖ਼ਬਰ ਜ਼ਿੰਬਾਬਵੇ ਨੇ ਇਕ ਹੋਰ ਵਿਸ਼ਵ ਚੈਂਪੀਅਨ ਨੂੰ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।