05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ਿੰਬਾਬਵੇ ਨੇ ਇਕ ਹੋਰ ਵਿਸ਼ਵ ਚੈਂਪੀਅਨ ਨੂੰ ਹਰਾਇਆ <br/>

ਬੱਲੇਬਾਜ਼ੀ ਕਰਦਾ ਹੋਇਆ ਜ਼ਿੰਬਾਬਵੇ ਦਾ ਕਪਤਾਨ ਸਿਕੰਦਰ ਰਜ਼ਾ | <br/> 20-02-2026

ਕੋਲੰਬੋ, 19 ਫਰਵਰੀ (ਪੀ. ਟੀ. ਆਈ.)-ਜ਼ਿੰਬਾਬਵੇ ਨੇ ਇਸ ਟੀ-20 ਵਿਸ਼ਵ ਕੱਪ 'ਚ ਇਕ ਹੋਰ ਵਿਸ਼ਵ ਚੈਂਪੀਅਨ ਨੂੰ ਹਰਾਇਆ | ਉਨ੍ਹਾਂ ਨੇ ਵੀਰਵਾਰ ਦੇ ਦੂਜੇ ਮੈਚ 'ਚ 2014 ਦੇ ਵਿਸ਼ਵ ਚੈਂਪੀਅਨ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ | ਟੀਮ ਨੇ 13 ਫਰਵਰੀ ਨੂੰ 2021 ਦੇ ਚੈਂਪੀਅਨ ਆਸਟ੍ਰੇਲੀਆ ਨੂੰ ਵੀ 23 ਦÏੜਾਂ ਨਾਲ ਹਰਾਇਆ ਸੀ | ਟੀਮ ਹੁਣ 26 ਫਰਵਰੀ ਨੂੰ ਸੁਪਰ 8 'ਚ ਭਾਰਤ ਨਾਲ ਖੇਡੇਗੀ | 179 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਜ਼ਿੰਬਾਬਵੇ ਨੇ 19.3 ਓਵਰਾਂ 'ਚ 4 ਵਿਕਟਾਂ ਗੁਆ ਕੇ 182 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ | ਓਪਨਰ ਬ੍ਰਾਇਨ ਬੇਨੇਟ ਨੇ ਮਹੇਸ਼ ਥੀਕਸ਼ਾਨਾ 'ਤੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ | ਉਸਨੇ 48 ਗੇਂਦਾਂ 'ਤੇ ਅਜੇਤੂ 63 ਦÏੜਾਂ ਬਣਾਈਆਂ | ਬੇਨੇਟ ਨੇ 8 ਚੌਕੇ ਲਗਾਏ | ਕਪਤਾਨ ਸਿਕੰਦਰ ਰਜ਼ਾ ਨੇ 45 ਦÏੜਾਂ ਦਾ ਯੋਗਦਾਨ ਪਾਇਆ ਤੇ ਤਾਦੀਵਾਨਾਸ਼ੇ ਮਾਰੂਮਾਨੀ ਨੇ 34 ਦÏੜਾਂ ਦਾ ਯੋਗਦਾਨ ਪਾਇਆ | ਦਾਸ਼ੁਨ ਹੇਮੰਥਾ ਨੇ 2 ਵਿਕਟਾਂ ਲਈਆਂ | ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਨੇ 20 ਓਵਰਾਂ 'ਚ 7 ਵਿਕਟਾਂ 'ਤੇ 178 ਦÏੜਾਂ ਬਣਾਈਆਂ | ਸਲਾਮੀ ਬੱਲੇਬਾਜ਼ ਪਾਥੁਮ ਨਿਸੰਕਾ ਨੇ 41 ਗੇਂਦਾਂ 'ਤੇ 62 ਦÏੜਾਂ ਬਣਾਈਆਂ, ਜਦੋਂ ਕਿ ਪਵਨ ਰਤਨਾਇਕੇ ਨੇ 44 ਦÏੜਾਂ ਬਣਾਈਆਂ |

ਪਿਛਲੀ ਖ਼ਬਰ ਪਾਕਿ ਦੇ ਹਾਕੀ ਕਪਤਾਨ ਨੂੰ ਸੱਚ ਬੋਲਣ ਦੀ ਮਿਲੀ ਸਜ਼ਾ-2 ਸਾਲ ਲਈ ਲਗਾਈ ਪਾਬੰਦੀ <br/> ਅਗਲੀ ਖ਼ਬਰ ਕਾਂਗਰਸ ਦੀ ਸੱਤਾ ਦੌਰਾਨ ਪੰਜਾਬ ਨੇ ਹਰ ਖੇਤਰ 'ਚ ਤਰੱਕੀ ਕੀਤੀ- ਬਲਦੇਵ ਮਹਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।