05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਾਂਗਰਸ ਦੀ ਸੱਤਾ ਦੌਰਾਨ ਪੰਜਾਬ ਨੇ ਹਰ ਖੇਤਰ 'ਚ ਤਰੱਕੀ ਕੀਤੀ- ਬਲਦੇਵ ਮਹਿਤਾ

ਅਜੀਤ ਡੈਸਕ 20-02-2026
ਡੇਰਾ ਬਾਬਾ ਨਾਨਕ, 19 ਫਰਵਰੀ (ਵਿਜੇ ਸ਼ਰਮਾ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਬਲਦੇਵ ਸਿੰਘ ਮਹਿਤਾ ਨੇ ਕਿਹਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਕਾਂਗਰਸ ਵੇਲੇ ਦੀ ਸੱਤਾ ਦੌਰਾਨ ਪੰਜਾਬ ਨੇ ਜਿਥੇ ਹਰ ਖੇਤਰ 'ਚ ਤਰੱਕੀ ਕੀਤੀ, ਉਥੇ ਹਰ ਵਰਗ ਦੇ ਲੋਕਾਂ ਨੇ ਵੀ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਯੋਜਨਾਵਾਂ ਦਾ ਨਿੱਘ ਮਾਣਿਆ | ਉਨ੍ਹਾਂ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕਰਦਿਆਂ ਕਿਹਾ ਕਿ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੀ ਸੱਤਾ ਦੌਰਾਨ ਨਾ ਕੇਵਲ ਹਲਕੇ ਦਾ ਚੌਤਰਫਾ ਵਿਕਾਸ ਕਰਵਾਇਆ, ਸਗੋਂ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਹਰ ਵਰਗ ਦੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਬਣਦਾ ਲਾਭ ਘਰ-ਘਰ ਪੁੱਜਦਾ ਕਰਨ ਵੀ ਯਕੀਨੀ ਬਣਾਇਆ | ਮਹਿਤਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਕਾਂਗਰਸ ਰਾਜ 'ਚ ਹੀ ਸੁਰੱਖਿਅਤ ਹਨ, ਕਿਉਂਕਿ ਸੂਬੇ ਅੰਦਰ ਚਿੱਟੇ ਦਿਨ ਹੋ ਰਹੇ ਕਤਲ, ਫਿਰੌਤੀਆਂ ਤੇ ਲੁੱਟਾਂ ਖੋਹਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਲੋਕਾਂ ਨੇ ਮੁੜ ਕਾਂਗਰਸ ਪਾਰਟੀ ਨੂੰ ਸੱਤਾ 'ਚ ਲਿਆਉਣ ਦਾ ਮਨ ਬਣਾਇਆ ਹੈ |
ਪਿਛਲੀ ਖ਼ਬਰ ਜ਼ਿੰਬਾਬਵੇ ਨੇ ਇਕ ਹੋਰ ਵਿਸ਼ਵ ਚੈਂਪੀਅਨ ਨੂੰ ਹਰਾਇਆ <br/> ਅਗਲੀ ਖ਼ਬਰ ਵਿਵਾਨ ਜੋਰਜ ਪੰਜਾਬ ਕਿ੍ਸਚਨ ਫਰੰਟ ਦੇ ਪਾਸਟਰ ਵਿੰਗ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।