ਧਾਰੀਵਾਲ, 19 ਫਰਵਰੀ (ਜੇਮਸ ਨਾਹਰ)-ਸਮਾਜ 'ਚ ਹਰ ਵੇਲੇ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਾਸਟਰ ਵਿਵਾਨ ਜੋਰਜ ਦਿੱਲੀ ਨੂੰ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਕਿ੍ਸ਼ਚਨ ਫਰੰਟ ਦੇ ਫਾਊਾਡਰ ਤੇ ਪ੍ਰਧਾਨ ਵਿਕਟਰ ਮਸੀਹ ਵਲੋਂ ਪਾਸਟਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਨਿਯੁਕਤੀ ਪੱਤਰ ਦਿੰਦੇ ਹੋਏ ਵਿਕਟਰ ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਸਟਰ ਵਿਵਾਨ ਆਪਣੀਆਂ ਪ੍ਰਭਾਵਸ਼ਾਲੀ ਸੇਵਾਵਾਂ ਨਿਭਾਉਂਦੇ ਹੋਏ ਪਾਸਟਰਾਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਰਹਿਣਗੇ, ਜਿਸ 'ਤੇ ਨਵ-ਨਿਯੁਕਤ ਪ੍ਰਧਾਨ ਨੇ ਉਨ੍ਹਾਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਹ ਮਿਲੀ ਇਸ ਨਿਯੁਕਤੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਹਰ ਵੇਲੇ ਪਾਸਟਰਾਂ ਦੇ ਨਾਲ ਚੱਟਾਨ ਵਾਂਗ ਖੜੇ ਰਹਿਣਗੇ | ਇਸ ਮੌਕੇ ਪੰਜਾਬ ਕਿ੍ਸਚਨ ਫਰੰਟ ਦੇ ਜਨਰਲ ਸਕੱਤਰ ਫਰਾਂਸਿਸ ਤਾਲਿਬ, ਸੈਕਟਰੀ ਐਂਥਨੀ, ਤਰਸੇਮ ਮਸੀਹ, ਅਜੇ ਮਸੀਹ, ਰਾਜ ਕੁਮਾਰ ਅੰਮਿ੍ਤਸਰ ਤੇ ਹੋਰ ਹਾਜ਼ਰ ਸਨ |