30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

12 ਸਾਲਾ ਬੱਚੇ ਦੀ ਹੱਤਿਆ ਮਾਮਲੇ 'ਚ 15 ਸਾਲਾ ਨਾਬਾਲਗ ਨੇ ਦੋਸ਼ ਕਬੂਲਿਆ

ਅਜੀਤ ਡੈਸਕ 30-01-2026
ਲੈਸਟਰ (ਇੰਗਲੈਂਡ), 29 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਬਰਮਿੰਘਮ ਸ਼ਹਿਰ 'ਚ ਇਕ 15 ਸਾਲਾ ਨਾਬਾਲਗ ਨੇ ਸਕੂਲ ਤੋਂ ਘਰ ਵਾਪਸ ਆ ਰਹੇ 12 ਸਾਲਾ ਬੱਚੇ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਅਦਾਲਤ ਅੱਗੇ ਕਬੂਲ ਕਰ ਲਏ ਹਨ | ਇਹ ਘਟਨਾ ਸ਼ਹਿਰ ਦੇ ਉਸ ਇਲਾਕੇ 'ਚ ਵਾਪਰੀ ਜੋ ਆਮ ਤੌਰ 'ਤੇ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ | ਪੁਲਿਸ ਅਨੁਸਾਰ ਘਟਨਾ ਅਦਾਲਤ 'ਚ ਦੱਸਿਆ ਗਿਆ ਕਿ ਨਾਬਾਲਗ ਦੋਸ਼ੀ ਨੇ ਅਚਾਨਕ ਬੱਚੇ 'ਤੇ ਹਮਲਾ ਕੀਤਾ | ਗੰਭੀਰ ਜ਼ਖ਼ਮੀ ਹੋਣ ਕਾਰਨ ਬੱਚਾ ਸੜਕ ਕਿਨਾਰੇ ਡਿੱਗ ਪਿਆ | ਨੇੜਲੇ ਘਰਾਂ 'ਚ ਰਹਿੰਦੇ ਲੋਕਾਂ ਵੱਲੋਂ ਸ਼ੋਰ ਸੁਣ ਕੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ | ਪੁਲਿਸ ਤੇ ਐਂਬੂਲੈਂਸ ਟੀਮਾਂ ਕੁਝ ਹੀ ਸਮੇਂ 'ਚ ਮੌਕੇ 'ਤੇ ਪਹੁੰਚ ਗਈਆਂ, ਪਰ ਬੱਚੇ ਨੂੰ ਬਚਾਇਆ ਨਾ ਜਾ ਸਕਿਆ | ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ | ਸੜਕਾਂ 'ਤੇ ਪੁਲਿਸ ਟੇਪ ਲਗਾਈ ਗਈ ਤੇ ਫੋਰੈਂਸਿਕ ਟੀਮਾਂ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ | ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨਾਬਾਲਗ ਵੱਲੋਂ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕੁਝ ਬਜ਼ੁਰਗ ਮਹਿਲਾਵਾਂ 'ਤੇ ਹਮਲੇ ਕੀਤੇ ਗਏ ਸਨ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਆਪਸ 'ਚ ਜੋੜ ਕੇ ਜਾਂਚੇ ਜਾ ਰਹੇ ਹਨ | ਅਦਾਲਤ ਨੇ ਕਿਹਾ ਕਿ ਦੋਸ਼ੀ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਮਾਮਲੇ ਦੀ ਕਾਰਵਾਈ ਨਾਬਾਲਗ ਕਾਨੂੰਨ ਅਧੀਨ ਕੀਤੀ ਜਾ ਰਹੀ ਹੈ | ਸਜ਼ਾ ਬਾਰੇ ਫੈਸਲਾ ਅਗਲੀ ਤਰੀਖ 'ਤੇ ਸੁਣਾਇਆ ਜਾਵੇਗਾ | ਇਸ ਦੌਰਾਨ ਦੋਸ਼ੀ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ |


ਪਿਛਲੀ ਖ਼ਬਰ ਨਵਜਾਤ ਬੱਚੇ ਦੀ ਮੌਤ ਮਾਮਲੇ 'ਚ 33 ਸਾਲਾ ਵਿਅਕਤੀ ਦੋਸ਼ੀ ਅਗਲੀ ਖ਼ਬਰ ਟਰੰਪ ਨੂੰ ਮਾਰਨ ਲਈ ਸਾਜ਼ਿਸ਼ ਰਚਣ ਦੇ ਮਾਮਲੇ 'ਚ ਔਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।