30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਟਰੰਪ ਨੂੰ ਮਾਰਨ ਲਈ ਸਾਜ਼ਿਸ਼ ਰਚਣ ਦੇ ਮਾਮਲੇ 'ਚ ਔਰਤ ਗਿ੍ਫ਼ਤਾਰ

ਅਜੀਤ ਡੈਸਕ 30-01-2026
ਸੈਕਰਾਮੈਂਟੋ, 29 ਜਨਵਰੀ (ਹੁਸਨ ਲੜੋਆ ਬੰਗਾ)-ਪੱਛਮੀ ਵਰਜੀਨੀਆ ਦੀ ਇਕ ਔਰਤ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਲਈ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਉਪਰ ਭਰਤੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਅਧਿਕਾਰਤ ਸੂਤਰਾਂ ਵੱਲੋਂ ਦਿੱਤੀ ਗਈ ਹੈ | ਵੈਸਟ ਵਰਜੀਨੀਆ ਦੇ ਜੈਕਸਨ ਕਾਊਾਟੀ ਸ਼ੈਰਿਫ ਵਿਭਾਗ ਨੇ ਮੋਰਗਨ ਲੀਘ ਮਾਰੋ (39) ਜਿਸ ਨੂੰ ਬੀਤੇ ਦਿਨ ਹਿਰਾਸਤ 'ਚ ਲਿਆ ਗਿਆ, ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਵਿਭਾਗ ਵਲੋਂ ਫੇਸਬੁੱਕ 'ਤੇ ਪਾਈ ਇਕ ਪੋਸਟ ਕਿਹਾ ਗਿਆ ਹੈ ਕਿ ਮਾਰੋ ਨੇ ਰਾਸ਼ਟਰਪਤੀ ਨੂੰ ਮਾਰਨ ਲਈ ਆਨ ਲਾਈਨ ਭਰਤੀ ਸ਼ੁਰੂ ਕੀਤੀ | ਫਿਲਹਾਲ ਉਸ ਵਿਰੁੱਧ ਅੱਤਵਾਦ ਨਾਲ ਸਬੰਧਿਤ ਦੋਸ਼ ਲਾਏ ਗਏ ਹਨ | ਅਧਿਕਾਰੀਆਂ ਨੇ ਇਸ ਸਬੰਧ ਹੋਰ ਜਾਣਕਾਰੀ ਨਹੀਂ ਦਿੱਤੀ ਤੇ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ |
ਪਿਛਲੀ ਖ਼ਬਰ 12 ਸਾਲਾ ਬੱਚੇ ਦੀ ਹੱਤਿਆ ਮਾਮਲੇ 'ਚ 15 ਸਾਲਾ ਨਾਬਾਲਗ ਨੇ ਦੋਸ਼ ਕਬੂਲਿਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।