02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਿੱਖ ਵਕੀਲ ਨਵਰਾਜ ਰਾਏ ਨੇ ਜੱਜ ਵਜੋਂ ਸਹੁੰ ਚੁੱਕੀ <br/>

ਅਜੀਤ ਡੈਸਕ 28-01-2026
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)-32 ਸਾਲਾ ਸਿੱਖ ਵਕੀਲ ਨਵਰਾਜ ਰਾਏ ਨੇ ਕੇਰਨ ਕਾਊਾਟੀ 'ਚ ਅਸਥਾਈ ਜੱਜ ਵਜੋਂ ਸਹੁੰ ਚੁੱਕੀ | ਉਨਾਂ ਦੀ ਨਿਯੁਕਤੀ ਕੇਸਾਂ ਦੀ ਗਿਣਤੀ ਵਧਣ ਕਾਰਨ ਵਿਸ਼ੇਸ਼ ਕੇਸਾਂ ਦੀ ਸੁਣਵਾਈ ਲਈ ਕੀਤੀ ਗਈ ਹੈ | ਰਾਏ ਤੋਂ ਪਹਿਲਾਂ 23 ਵਕੀਲ ਆਰਜੀ ਜੱਜ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਰਾਏ ਭਾਰਤੀ ਮਾਪਿਆਂ ਦਾ ਪੁੱਤਰ ਹੈ ਜੋ ਲਾਸ ਏਾਜਲਸ 'ਚ ਪੈਦਾ ਹੋਇਆ ਸੀ | ਉੁਸ ਨੇ ਗਰੈਜੂਏਸ਼ਨ ਸਟਾਕਡੇਲ ਹਾਈ ਸਕੂਲ ਤੋਂ ਕੀਤੀ ਸੀ ਤੇ ਯੁਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ¢ ਰਾਏ ਨੇ ਕਿਹਾ ਕਿ ਮੇਰੀ ਨਿਯੁਕਤੀ ਨਾ ਕੇਵਲ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਬਲਕਿ ਕੇਰਨ ਕਾਊਾਟੀ ਦੇ ਹਰ ਵਿਅਕਤੀ ਲਈ ਸੁਨੇਹਾ ਹੈ ਕਿ ਇਹ ਧਰਤੀ ਹਰ ਇਕ ਨੂੰ ਵਿਕਾਸ ਦਾ ਮÏਕਾ ਦਿੰੰਦੀ ਹੈ ਤੇ ਇਥੇ ਕੁਝ ਵੀ ਅਸੰਭਵ ਨਹੀਂ ਹੈ |

ਪਿਛਲੀ ਖ਼ਬਰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ <br/> ਅਗਲੀ ਖ਼ਬਰ ਯੂ. ਕੇ. 'ਚ ਭਾਰਤੀਆਂ ਨੇ ਵੱਡੀ ਗਿਣਤੀ 'ਚ ਕੀਤੀ ਕੁੜੀਆਂ ਦੀ ਭਰੂਣ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।