15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੀ.ਆਈ.ਐਸ.ਐਫ. ਨੇ ਭਰਤੀ ਕੀਤੇ 324 ਖਿਡਾਰੀ <br/>

ਅਜੀਤ ਡੈਸਕ 23-01-2026
ਦਿਓਲੀ (ਰਾਜਸਥਾਨ), 22 ਜਨਵਰੀ (ਪੀ.ਟੀ.ਆਈ.)-ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਨੇ ਓਲੰਪਿਕ ਖੇਡਾਂ ਸਮੇਤ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਹੋਰ ਤਗਮੇ ਜਿੱਤਣ ਦੇ ਉਦੇਸ਼ ਨਾਲ 324 ਐਥਲੀਟਾਂ ਨੂੰ ਆਪਣੀ ਸੁਰੱਖਿਆ ਬਲ 'ਚ ਸ਼ਾਮਲ ਕੀਤਾ | ਇਨ੍ਹਾਂ ਐਥਲੀਟਾਂ 'ਚ 171 ਅÏਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਰਾਜ ਦੀ ਰਾਜਧਾਨੀ ਜੈਪੁਰ ਤੋਂ ਲਗਭਗ 165 ਕਿਲੋਮੀਟਰ ਦੱਖਣ 'ਚ ਟੋਂਕ ਜ਼ਿਲ੍ਹੇ ਦੇ ਦਿਓਲੀ ਕਸਬੇ 'ਚ ਸੀ.ਆਈ.ਐਸ.ਐਫ. ਖੇਤਰੀ ਸਿਖਲਾਈ ਕੇਂਦਰ 'ਚ ਸਿਖਲਾਈ ਲਈ | ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਨੇ ਰੈਜੀਮੈਂਟਲ ਪਾਸਿੰਗ-ਆਊਟ ਪਰੇਡ 'ਚ ਸਲਾਮੀ ਲਈ ਤੇ ਸੀ.ਆਈ.ਐਸ.ਐਫ. 'ਚ ਸ਼ਾਮਲ ਹੋਣ ਵਾਲਿਆਂ ਨੂੰ ਖੇਡਦੇ ਰਹਿਣ ਤੇ 2036 ਤੱਕ ਭਾਰਤ ਨੂੰ ਚੋਟੀ ਦੇ 10 ਖੇਡ ਦੇਸ਼ ਬਣਾਉਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਭਾਰਤ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਰੱਖਦਾ ਹੈ ਤੇ ਉਸਨੇ ਅਹਿਮਦਾਬਾਦ, ਉਹ ਸ਼ਹਿਰ ਚੁਣਿਆ ਹੈ ਜੋ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਵੀ ਕਰੇਗਾ | ਸੀ. ਆਈ. ਐਸ. ਐਫ. ਨੇ 1969 'ਚ ਆਪਣੀ ਸਥਾਪਨਾ ਤੋਂ ਬਾਅਦ 2025 'ਚ 324 ਖਿਡਾਰੀਆਂ ਦੀ ਭਰਤੀ ਕੀਤੀ ਹੈ | ਇਹ ਪਹਿਲੀ ਵਾਰ ਹੈ ਜਦੋਂ ਇਸਨੇ ਇੰਨੇ ਸਾਰੇ ਖਿਡਾਰੀਆਂ ਨੂੰ ਆਪਣੀ ਸੁਰੱਖਿਆ ਬਲ 'ਚ ਸ਼ਾਮਲ ਕੀਤਾ ਹੈ | ਸੀ.ਆਈ.ਐਸ.ਐਫ. ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ 18 ਖਿਡਾਰੀਆਂ ਨੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ 'ਚ ਸੋਨੇ ਦੇ ਤਗਮੇ ਜਿੱਤੇ ਹਨ, ਜਦੋਂ ਕਿ 56 ਨੇ ਰਾਸ਼ਟਰੀ ਮੁਕਾਬਲਿਆਂ 'ਚ ਇਹੀ ਪ੍ਰਾਪਤੀ ਹਾਸਲ ਕੀਤੀ ਹੈ |

ਪਿਛਲੀ ਖ਼ਬਰ ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਇਲਿਆਸ ਪਾਸ਼ਾ ਦਾ ਦਿਹਾਂਤ ਅਗਲੀ ਖ਼ਬਰ ਲੰਡਨ ਵਿਖੇ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।