15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਇਲਿਆਸ ਪਾਸ਼ਾ ਦਾ ਦਿਹਾਂਤ

ਅਜੀਤ ਡੈਸਕ 23-01-2026

ਨਵੀਂ ਦਿੱਲੀ, 22 ਜਨਵਰੀ (ਪੀ.ਟੀ.ਆਈ.)-ਭਾਰਤ ਤੇ ਪੂਰਬੀ ਬੰਗਾਲ ਦੇ ਸਾਬਕਾ ਫੁੱਟਬਾਲ ਡਿਫੈਂਡਰ ਇਲਿਆਸ ਪਾਸ਼ਾ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ | ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, 2 ਧੀਆਂ ਤੇ 2 ਪੁੱਤਰ ਹਨ | ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ. ਆਈ. ਐਫ. ਐਫ.) ਨੇ ਪਾਸ਼ਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ | ਪਾਸ਼ਾ ਨੂੰ ਕਰਨਾਟਕ ਦੇ ਸਭ ਤੋਂ ਵਧੀਆ ਫੁੱਟਬਾਲ ਖਿਡਾਰੀਆਂ ਵਿੱਚੋਂ ਇਕ ਮੰਨਿਆ ਜਾਂਦਾ ਸੀ | ਪਾਸ਼ਾ ਨੇ 27 ਜਨਵਰੀ, 1987 ਨੂੰ ਕੋਜ਼ੀਕੋਡ 'ਚ ਨਹਿਰੂ ਕੱਪ ਦੌਰਾਨ ਬੁਲਗਾਰੀਆ ਵਿਰੁੱਧ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ | ਉਨ੍ਹਾਂ ਨੇ ਕੁੱਲ ਅੱਠ ਅੰਤਰਰਾਸ਼ਟਰੀ ਮੈਚ ਖੇਡੇ ਤੇ 1987 ਤੇ 1991 ਨਹਿਰੂ ਕੱਪ, 1991 ਐਸ.ਏ.ਐਫ. ਖੇਡਾਂ ਤੇ 1992 ਦੇ ਏਸ਼ੀਅਨ ਕੱਪ ਕੁਆਲੀਫਾਇਰ 'ਚ ਭਾਰਤ ਦੀ ਨੁਮਾਇੰਦਗੀ ਕੀਤੀ |

ਪਿਛਲੀ ਖ਼ਬਰ ਮਨਰੇਗਾ ਸਕੀਮ ਨੂੰ ਲੈ ਕੇ ਵਰਕਰਾਂ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ ਸੀ.ਆਈ.ਐਸ.ਐਫ. ਨੇ ਭਰਤੀ ਕੀਤੇ 324 ਖਿਡਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।