ਮਾਹਿਲਪੁਰ, 22 ਜਨਵਰੀ (ਰਜਿੰਦਰ ਸਿੰਘ)-ਪਿੰਡ ਬੱਡੋਆਣ, ਟੂਟੋਮਜ਼ਾਰਾ ਤੇ ਨਰਿਆਲਾ ਦੇ ਪਿੰਡਾ ਵਿਚ ਮਨਰੇਗਾ ਵਰਕਰਾਂ ਦੇ ਹੋਏ ਭਰਵੇਂ ਇਕੱਠ ਦੌਰਾਨ ਮੋਦੀ ਸਰਕਾਰ ਵਲੋਂ ਖ਼ਤਮ ਕੀਤੀ ਗਈ ਮਨਰੇਗਾ ਸਕੀਮ ਸੰਬੰਧੀ ਸੀਟੂ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਬੱਡੋਆਣ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਆਗੂ ਮਹਿੰਦਰ ਕੁਮਾਰ ਬੱਡੋਆਣ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਦੀ ਸਰਕਾਰ ਨੇ ਮਨਰੇਗਾ ਸਕੀਮ ਨੂੰ ਖ਼ਤਮ ਕਰਨਾ ਮਜ਼ਦੂਰਾਂ ਦੀ ਰੋਜ ਰੋਟੀ 'ਤੇ ਡਾਕਾ ਮਾਰਨਾ ਹੈ | ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ 4 ਲੇਬਰ ਕੋਡ ਲਾਗੂ ਕਰਕੇ ਲੇਬਰ ਮਹਿਕਮੇ ਦੀਆ ਸ਼ਕਤੀਆਂ ਨੂੰ ਕਮਜ਼ੋਰ ਕਰ ਦਿੱਤਾ ਤੇ ਇਸ ਨਾਲ ਯੂਨੀਅਨ ਬਣਾਉਣ ਦਾ, ਧਰਨਾ ਤੇ ਹੜਤਾਲ ਕਰਨ ਦਾ ਹੱਕ ਵੀ ਖੋਹ ਲਿਆ | ਇਸ ਮੌਕੇ ਆਗੂ ਨੇ ਕਿਹਾ ਮੋਦੀ ਸਰਕਾਰ ਦੀਆ ਮਜ਼ਦੂਰ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਵਿਰੁੱਧ ਦੇਸ਼ ਦੀਆਂ ਟਰੇਡ ਯੂਨੀਅਨਾਂ ਮੁਲਾਜ਼ਮਾਂ ਦੀਆਂ ਫੈੱਡਰੇਸ਼ਨਾਂ ਵਲੋਂ 12 ਫਰਵਰੀ ਨੂੰ ਦੇਸ਼ ਪੱਧਰੀ ਹੜਤਾਲ ਕੀਤੀ ਜਾ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਸ ਹੜਤਾਲ ਨੂੰ ਸਫਲ ਕਰਨ ਵਿਚ ਕੋਈ ਕਸਰ ਨਾ ਨਹੀਂ ਛੱਡੀ ਜਾਵੇਗੀ | ਇਸ ਮੌਕੇ ਉਂਕਾਰ ਸਿੰਘ, ਲਛਮਣ ਦਾਸ, ਪਰਮਜੀਤ, ਬਖ਼ਸ਼ ਕੌਰ, ਸੁਨੀਤਾ ਰਾਣੀ, ਹਰਬੰਸ ਕੌਰ ਨੇ ਵੀ ਸੰਬੋਧਨ ਕਰਦੇ ਹੋਏ ਕਿ ਕਿਹਾ ਮੋਦੀ ਸਰਕਾਰ ਵਲੋਂ ਮਜ਼ਦੂਰਾ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ |