15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੰਡਨ ਵਿਖੇ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 23-01-2026
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਹਿੰਦੂਆਂ ਤੇ ਬੰਗਲਾਦੇਸ਼ੀ ਪ੍ਰਵਾਸੀ ਸਮੂਹਾਂ ਨੇ ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ 'ਚ ਬੀਤੇ ਕੱਲ ਬੁੱਧਵਾਰ ਨੂੰ ਲੰਡਨ ਦੇ 'ਪਾਰਲੀਮੈਂਟ ਸਕੁਏਅਰ' 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵਲੋਂ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਨੂੰ ਯਕੀਨੀ ਬਣਾਉਣ ਲਈ ਆਪਣਾ ਅਸਰ ਰਸੂਖ ਵਰਤੇ | ਸ਼ਾਮ ਨੂੰ ਮੀਂਹ ਦੇ ਬਾਵਜੂਦ ਛੋਟੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਪਰਿਵਾਰ ਇਕੱਠੇ ਹੋਏ ਤੇ 'ਬੰਗਲਾਦੇਸ਼ 'ਚ ਹਿੰਦੂਆਂ ਨੂੰ ਬਚਾਓ' ਵਾਲੇ ਪੋਸਟਰ ਲਹਿਰਾਏ ਤੇ 'ਹਿੰਦੂਆਂ ਨੂੰ ਮਾਰਨਾ ਬੰਦ ਕਰੋ' ਵਰਗੇ ਨਾਅਰੇ ਲਗਾਏ | ਹਿੰਦੂ ਕੌਂਸਲ ਯੂ.ਕੇ. ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਤੋਂ ਬੰਗਲਾਦੇਸ਼ 'ਚ ਯੂਨਸ ਸਰਕਾਰ ਸੱਤਾ 'ਚ ਆਈ ਹੈ, ਹਿੰਦੂਆਂ ਨੂੰ ਕੁਫ਼ਰ ਨਿੰਦਾ ਦੇ ਝੂਠੇ ਦੋਸ਼ਾਂ 'ਚ ਲਗਭਗ ਰੋਜ਼ਾਨਾ ਮਾਰਿਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਬਰਤਾਨਵੀ ਸੰਸਦ ਮੈਂਬਰਾਂ ਨੇ ਵੀ ਬੰਗਲਾਦੇਸ਼ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣ ਲਈ ਆਖਿਆ ਤੇ ਹਿੰਦੂਆਂ ਵਿਰੁੱਧ ਹੋ ਰਹੀ ਹਿੰਸਾ ਦੀ ਨਿੰਦਾ ਕੀਤੀ ਸੀ |

ਪਿਛਲੀ ਖ਼ਬਰ ਸੀ.ਆਈ.ਐਸ.ਐਫ. ਨੇ ਭਰਤੀ ਕੀਤੇ 324 ਖਿਡਾਰੀ <br/> ਅਗਲੀ ਖ਼ਬਰ ਭਾਰਤੀ ਮੂਲ ਦੀ ਗਾਜ਼ਲਾ ਹਾਸ਼ਮੀ ਨੇ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।