ਵੈਨਿਸ (ਇਟਲੀ) 15 ਅਕਤੂਬਰ (ਹਰਦੀਪ ਸਿੰਘ ਕੰਗ)ਇਟਲੀ ਵਿੱਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮਾਪਿਆਂ ਦੇ ਨਾਲ਼ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ਅੰਦਰ 100 ਵਿੱਚੋਂ 99 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ।ਇਟਲੀ ਵਿੱਚ ਖੇਤੀਬਾੜੀ ਖੇਤਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਸ:ਜਗਵੰਤ ਸਿੰਘ ਲਹਿਰਾ ਅਤੇ ਜਗਪਿੰਦਰ ਕੌਰ ਦੀ ਇਸ ਹੋਣਹਾਰ ਧੀ ਨੇ ਆਪਣੇ ਭਵਿੱਖ ਨੂੰ ਸੁਨਿਹਰਾ ਬਣਾਉਣ ਦੇ ਲਈ ਅਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਪੜਾਈ ਵਿੱਚ ਕੋਈ ਕਸਰ ਨਹੀ ਛੱਡੀ ਅਤੇ ਦਿਨ ਰਾਤ ਮਿਹਨਤ ਕਰਕੇ ਤਿੰਨ ਸਾਲਾਂ ਡਿਗਰੀ ਦੇ ਆਖਰੀ ਸਾਲ ਵਿੱਚ 99 ਪ੍ਰਤੀਸ਼ਤ ਅੰਕ ਲਏ ਤੇ ਪਹਿਲਾ ਸਥਾਨ ਹਾਸਿਲ ਕੀਤਾ। ਦੱਸਣਯੋਗ ਹੈ ਕਿ ਉਨਾਂ ਦਾ ਸਾਰਾ ਪਰਿਵਾਰ ਇਕ ਲੰਬੇ ਅਰਸੇ ਤੋਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿ ਰਿਹਾ ਹੈ।ਅਤੇ ਪਿਛਕੋੜ ਤੋਂ ਉਹ ਲੁਧਿਆਣਾ ਜਿਲੇ ਦੇ ਡਹਿਲੋਂ ਕਸਬਾ ਨੇੜਲੇ ਪਿੰਡ ਲਹਿਰਾ ਨਾਲ਼ ਸਬੰਧਿਤ ਹਨ।ਮਹਿਕਪ੍ਰੀਤ ਦੀ ਇਸ ਵਿਲੱਖਣ ਪ੍ਰਾਪਤੀ ਤੇ ਇਟਲੀ ਦੀਆਂ ਅਨੇਕਾਂ ਸ਼ਖਸ਼ੀਅਤਾਂ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਤੇ ਸਮੱਰਥਕਾਂ ਦੁਆਰਾ ਲਹਿਰਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।
ਤਾਜ਼ਾ ਖ਼ਬਰਾਂ
Free
ਇਟਲੀ ਵਿਚ ਮਹਿਕਪ੍ਰੀਤ ਕੌਰ ਨੇ ਸਿੱਖਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਕੀਤੀ ਹਾਸਲ
ਵੈਨਿਸ (ਇਟਲੀ) 15 ਅਕਤੂਬਰ (ਹਰਦੀਪ ਸਿੰਘ ਕੰਗ)ਇਟਲੀ ਵਿੱਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮਾਪਿਆਂ ਦੇ ਨਾਲ਼ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਅਜੀਤ ਡੈਸਕ
15-10-2026