20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਰੂਪਾਂ ਦੇ ਮਾਮਲੇ 'ਚ ਪਹਿਲੇ ਦਿਨ ਦੀ ਸੁਣਵਾਈ ਮੌਕੇ ਅਦਾਲਤ 'ਚ ਲਗਾਇਆ ਲੰਗਰ <br/>

ਅਜੀਤ ਡੈਸਕ 21-01-2026
ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹਿੰਦੂ ਮੰਦਰ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਦੇ ਮਾਮਲੇ ਦੀ ਪਹਿਲੇ ਦਿਨ ਦੀ ਸੁਣਵਾਈ ਲੰਡਨ ਦੀ ਵਿਲਡਸਨ ਮੈਜਿਸਟਰੇਟ ਅਦਾਲਤ 'ਚ ਹੋਈ | ਜਿਥੇ ਵੱਡੀ ਗਿਣਤੀ 'ਚ ਯੂ.ਕੇ. ਭਰ ਤੋਂ ਸਿੱਖ ਸੰਸਥਾਵਾਂ, ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਤੇ ਸਿੱਖ ਆਗੂ ਪਹੁੰਚੇ ਹੋਏ ਸਨ | ਪਹਿਲੇ ਦਿਨ ਦੀ ਬਹਿਸ ਦੌਰਾਨ ਸ਼ਿਕਾਇਤ ਕਰਤਾ ਧਿਰ ਦਾ ਪੱਖ ਸੁਣਿਆ ਗਿਆ | ਖਾਸ ਤੌਰ 'ਤੇ ਸ਼ਿਕਾਇਤ ਕਰਤਾ ਧਿਰ ਵੱਲੋਂ ਘਟਨਾ ਵਾਲੇ ਦਿਨ ਮਦਦ ਲਈ ਪੁਲਿਸ ਨੂੰ ਕੀਤੀਆਂ ਫੋਨ ਕਾਲਾਂ ਦੀ ਰਿਕਾਰਡਿੰਗ ਸੁਣੀ ਗਈ | ਇਹ ਕੇਸ ਲਗਭਗ 10 ਦਿਨ ਚੱਲਣ ਦੀ ਸੰਭਾਵਨਾ ਹੈ | 12 ਮੈਂਬਰੀ ਜਿਊਰੀ ਨੂੰ ਸੌਂਹ ਚੁਕਾਈ ਗਈ, ਜਿਸ ਅੱਗੇ ਇਹ ਕੇਸ ਚੱਲੇਗਾ | ਲੇਕਨ ਇਸ ਮੌਕੇ ਦਿਲਚਸਪ ਗੱਲ ਇਹ ਰਹੀ ਸਿੱਖ ਭਾਈਚਾਰੇ ਵੱਲੋਂ ਅਦਾਲਤ 'ਚ ਲੰਗਰ ਲਗਾ ਦਿੱਤੇ ਗਏ | ਜਿਸ ਨੂੰ ਸਿੱਖਾਂ ਦੇ ਨਾਲ-ਨਾਲ ਅਦਾਲਤ ਦੇ ਅਧਿਕਾਰੀਆਂ, ਹੋਰ ਭਾਈਚਾਰਿਆਂ ਦੇ ਲੋਕਾਂ ਨੇ ਅਦਬ ਸਤਿਕਾਰ ਨਾਲ ਛਕਿਆ | ਅਗਲੇ ਕੁਝ ਦਿਨ ਸ਼ਿਕਾਇਤ ਕਰਤਾ ਧਿਰ ਦਾ ਪੱਖ ਸੁਣੇ ਜਾਣ ਤੋਂ ਬਾਅਦ ਸਵਾਲ ਜਵਾਬ ਸ਼ੁਰੂ ਹੋਣਗੇ |

ਪਿਛਲੀ ਖ਼ਬਰ ਯੂ.ਕੇ. ਵਲੋਂ ਚਾਗੋਸ ਟਾਪੂਆਂ ਦੀ ਪ੍ਰਭੂਸੱਤਾ ਸੌਂਪਣਾ 'ਵੱਡੀ ਮੂਰਖਤਾ'-ਟਰੰਪ ਅਗਲੀ ਖ਼ਬਰ ਲੰਡਨ 'ਚ 'ਮੈਗਾ' ਚੀਨੀ ਦੂਤਘਰ ਨੂੰ ਮਨਜ਼ੂਰੀ ਦਾ ਹੋ ਰਿਹਾ ਭਾਰੀ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।