ਐਬਸਫੋਰਡ, 20 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਪੰਜਾਬੀ ਸਾਹਿਤ ਸਭਾ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਸਹਿਯੋਗ ਨਾਲ ਪੁਸਤਕ 'ਉਦਰੇਵਾਂ' ਰਲੀਜ਼ ਕੀਤੀ ਗਈ | ਪ੍ਰਧਾਨਗੀ ਮੰਡਲ 'ਚ ਸਭਾ ਦੇ ਪ੍ਰਧਾਨ ਪਵਨ ਗਿੱਲਾਂ ਵਾਲਾ, ਲੇਖਕ ਗੁਰਦੇਵ ਸਿੰਘ ਆਲਮਵਾਲਾ, ਖਾਲਸਾ ਦੀਵਾਨ ਸੁਸਾਇਟੀ ਦੇ ਨੁਮਾਇੰਦੇ ਅਮਰਜੀਤ ਸਿੰਘ ਨਾਰੰਗ ਢੁਡੀਕੇ ਸ਼ਾਮਿਲ ਹੋਏ | ਪਹਿਲੀ ਕਵਿਤਾ ਕੁਲਦੀਪ ਸਿੰਘ ਕੈਂਥ ਡਫਲੀ ਮਾਸਟਰ ਨੇ ਗਾ ਕੇ ਸੁਣਾਈ | ਹਕੂਮਤ ਸਿੰਘ ਨਿੱਝਰ, ਗੁਰਦੇਵ ਸਿੰਘ ਬੁੱਟਰ, ਸੁਰਜੀਤ ਸਿੰਘ ਅੱਚਰਵਾਲ, ਸੁਰਿੰਦਰ ਸ਼ਰਮਾ ਤੇ ਮਹਿਮਾਨ ਵਜੋਂ ਪਰਮਜੀਤ (ਪਰਮ) ਜੱਜ ਜੀ ਨੇ ਵਡਮੁੱਲੇ ਵਿਚਾਰ ਤੇ ਇਕ ਕਵਿਤਾ ਪੇਸ਼ ਕੀਤੀ | ਪ੍ਰਧਾਨ ਪਵਨ ਗਿੱਲਾਂ ਵਾਲਾ ਨੇ ਸਭਾ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਤੇ ਪੁਸਤਕ ਦੀਆਂ ਵਧਾਈਆਂ ਦਿੱਤੀਆਂ | ਪੁਸਤਕ ਰਿਲੀਜ਼ ਦੀ ਰਸਮ ਸਰਦਾਰ ਚਮਕੌਰ ਸਿੰਘ ਸਿੱਧੂ ਆਲਮਵਾਲਾ ਨੇ ਨਿਭਾਈ | ਹੋਰ ਵਧਾਈ ਦੇਣ ਵਾਲੇ ਸੱਜਣਾਂ 'ਚ ਜਰਨੈਲ ਸਿੰਘ ਬਰਾੜ ਰਾਜੇਆਣਾ, ਨਛੱਤਰ ਸਿੰਘ ਸੰਘਾ ਡਰੋਲੀ ਭਾਈ, ਬਿੱਕਰ ਸਿੰਘ ਸਰਾਂ, ਅਵਤਾਰ (ਰਾਜਾ) ਸਿੰਘ ਬੁੱਕਣਵਾਲੀਆ, ਪਤਵਿੰਦਰ (ਕਾਲ਼ਾ) ਬੈਂਸ, ਰਜਿੰਦਰ ਸਿੰਘ ਗਿੱਲ ਢੁਡੀਕੇ, ਗੁਰਮੇਲ ਸਿੰਘ ਨਾਰੰਗ ਢੁਡੀਕੇ, ਬਲਜਿੰਦਰ ਸਿੰਘ ਬੈਂਸ ਮਾਹਲਪੁਰ ਹਾਜ਼ਰ ਹੋਏ | ਪਰਮ ਸਿੰਘ ਜੱਜ ਨੇ ਸਭਾ ਨੂੰ ਮਾਲੀ ਮਦਦ ਦੇ ਕੇ ਹੌਸਲਾ ਦਿੱਤਾ | ਅੰਤ ਵਿਚ ਗੁਰਦੇਵ ਸਿੰਘ ਨੇ ਵਰਨਣ ਕੀਤਾ ਕਿਵੇਂ ਏਸ ਪੁਸਤਕ ਦੀਆਂ 19 ਕਹਾਣੀਆਂ ਦੇ ਉਦਰੇਵੇਂ ਨੇ ਉਸ ਨੂੰ ਲਿਖਣ ਵਾਸਤੇ ਮਜਬੂਰ ਕੀਤਾ | ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਦੀਆਂ ਯਾਦਗਾਰੀ ਗੱਲਾਂ ਤੇ ਕੰਮ, ਪਿੰਡ ਦੇ ਪਹਿਲਵਾਨਾਂ ਦਾ ਜ਼ਿਕਰ, ਤਿੰਨ ਅਧਿਆਇਆਂ 'ਚ ਪੁਰਾਣੇ ਵਿਸਰ ਚੁੱਕੇ ਰੀਤੀ ਰਿਵਾਜ (ਜਨਮ, ਬੱਚਪਨ, ਜੁਆਨ, ਬੁਢਾਪੇ ਤੇ ਮੌਤ ਉਪਰੰਤ) ਤੇ ਅਜੋਕੇ ਰਿਵਾਜਾਂ ਦੇ ਅਰਥ ਭਾਵ ਮਤਲਬ, ਇਕ ਕਹਾਣੀ ਦਿੱਤੀ ਸੁਪਾਰੀ ਵਿਚ ਕਿਵੇਂ ਮਾਰਨ ਵਾਲਾ ਉਸ ਦਾ ਜਿਗਰੀ ਯਾਰ ਨਿਕਲਿਆ ਤੇ ਬੱਚਤ ਹੋ ਗਈ, ਕਬਾੜੀਆ ਕਹਾਣੀ ਕਿ ਕਿਵੇਂ ਕਿੱਤਾ ਬਦਲ ਕੇ ਵੀ ਕਾਮਯਾਬੀਆਂ ਮਿਲ ਸਕਦੀਆਂ, ਤੱਖਤਿਆਂ ਤੋਂ ਤਖ਼ਤ ਤੱਕ, ਕਿਵੇਂ ਇਕ ਦਰਵਾਜੇ ਦੇ ਤੱਖਤੇ ਤੋਂ ਸਟੇਜਾਂ ਬਣੀ ਤੇ ਤੱਖਤ ਬਣੇ, ਰਿਕਸ਼ਾ ਸਾਈਕਲ ਮਾਰਕੀਟ 'ਚ ਕਿਵੇਂ ਆਏ, ਕਹਾਣੀ ਚੁੱਟਕੀ ਵਿਚ ਬਹੁਤ ਕੁਝ ਸਝਾਅ ਹੋ ਸਕਦਾ, ਕਹਾਣੀਆਂ ਪਿਆਜ਼, ਦੋ-ਭਾਸ਼ੀਆ, ਝੰਡ, ਮੋਹ ਦੀਆਂ ਤੰਦਾਂ, ਕੰਡਾ ਕੱਢਣਾ, ਮਗਜ਼, ਨਿਰ-ਮੋਹ, ਛੱਜ ਛਾਨਣੀ, ਤੇ ਵਿਆਹ ਬੰਧਨ ਦਾ ਪਿਛੋਕੜ ਤੇ ਅਜੋਕੇ ਰੂਪ ਵਿਚ, ਸਾਰੀਆਂ ਕਹਾਣੀਆਂ ਕੋਈ ਸਮਾਜ ਨੂੰ ਸਨੇਹਾਂ ਦੇਦੀਆਂ ਹਨ | ਬਲਦੇਵ ਸੁਖੀ ਪਿੰਡ ਰੋਡਿਆਂ ਵਾਲੇ ਨੇ ਸਟੇਜ ਦੀ ਸੇਵਾ ਨਿਭਾਈ ਤੇ ਆਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ |