20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਲੋਹੜੀ ਦਾ ਤਿਓਹਾਰ ਮਨਾਇਆ ਗਿਆ

ਅਜੀਤ ਡੈਸਕ 21-01-2026
ਗਲਾਸਗੋ, 20 ਜਨਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਗਲਾਸਗੋ ਦੇ ਫਿਰੰਗੀ ਰੈਸਟੋਰੈਂਟ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਆਏ ਲੋਕਾਂ ਦਾ ਸਵਾਗਤ ਕੀਤਾ ਤੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਸਭਾ ਵਲੋਂ ਮੂੰਗਫਲੀ ਤੇ ਰਿਓੜੀਆਂ ਵੀ ਵੰਡੀਆਂ ਗਈਆਂ | ਇਸ ਤੋਂ ਬਾਅਦ ਦੁਪਿੰਦਰ ਕੌਰ ਤੇ ਉਸ ਦੀ ਟੀਮ ਵਲੋਂ ਲੋਹੜੀ ਦਾ ਗੀਤ 'ਸੁੰਦਰ ਮੁੰਦਰੀਏ' ਗਾਇਆ ਗਿਆ, ਜਿਸਦਾ ਸਮਾਗਮ 'ਚ ਸ਼ਾਮਲ ਸਾਰੇ ਲੋਕਾਂ ਨੇ ਤਾੜੀਆਂ ਨਾਲ ਸਾਥ ਦਿੱਤਾ | ਇਸ ਮੌਕੇ ਸੰਤੋਖ ਸੋਹਲ, ਕਰਮਜੀਤ ਮੀਨੀਆ, ਜਸਵਿੰਦਰ ਕੁਮਾਰ, ਇੰਦਰਜੀਤ ਲੀਡਰ ਤੇ ਦਲਜੀਤ ਸਿੰਘ ਦਿਲਬਰ ਵਲੋਂ ਵੀ ਪੰਜਾਬੀ ਗੀਤ ਪੇਸ਼ ਕੀਤੇ ਗਏ | ਮਾਸਟਰ ਗੁਰਦੇਵ ਸਿੰਘ ਵਲੋਂ ਪੰਜਾਬੀ ਮੁਹਾਵਰਿਆਂ 'ਤੇ ਆਧਾਰਿਤ ਬਹੁਤ ਹੀ ਰੌਚਿਕ ਤੇ ਗਿਆਨ ਭਰਪੂਰ ਪ੍ਰੋਗਰਾਮ ਕੀਤਾ ਗਿਆ, ਜਿਸ 'ਚ ਸਾਰੇ ਸਰੋਤਿਆਂ ਨੇ ਖੁਸ਼ੀ ਨਾਲ ਭਾਗ ਲਿਆ | ਬੱਚਿਆਂ ਲਈ ਪੰਜਾਬੀ ਗੀਤਾਂ ਨਾਲ ਮਿਊਜ਼ਿਕਲ ਚੇਅਰ ਖੇਡ ਕਰਵਾਈ ਗਈ, ਜਿਸ 'ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਜੇਤੂ ਬੱਚਿਆਂ ਨੂੰ ਹੌਂਸਲਾ ਹਫ਼ਜਾਈ ਲਈ ਇਨਾਮ ਦਿੱਤੇ ਗਏ | ਮਿਊਜੀਕਲ ਚੇਅਰ ਪ੍ਰੋਗਰਾਮ 'ਚ ਬੀਬੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ | ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਮਿਨਹਾਸ ਵਲੋਂ ਬਖੂਬੀ ਨਿਭਾਈ ਗਈ | ਉਨ੍ਹਾਂ ਵਲੋਂ ਗੀਤਾਂ ਦੀ ਅੰਤਾਕਸ਼ਰੀ ਵੀ ਕਰਵਾਈ ਗਈ, ਜਿਸ ਨਾਲ ਦਰਸ਼ਕਾਂ ਦੀ ਰੁਚੀ ਹੋਰ ਵੀ ਵਧ ਗਈ | ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਦਿਲਬਾਗ ਸਿੰਘ ਸੰਧੂ, ਤਰਲੋਚਨ ਮੁਠੱਡਾ, ਜਗਦੀਸ਼ ਸਿੰਘ, ਸੁਖਦੇਵ ਰਾਹੀ, ਡਾ: ਇੰਦਰਜੀਤ ਸਿੰਘ ਆਦਿ ਮੌਜੂਦ ਸਨ | ਅੰਤ 'ਚ ਸਭਾ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਵਲੋਂ ਲੋਹੜੀ ਦੇ ਸਮਾਗਮ 'ਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ, ਕਲਾਕਾਰਾਂ ਦਾ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਗੁਰਦੇਵ ਸਿੰਘ ਆਲਮਵਾਲਾ ਦੀ ਤੀਸਰੀ ਪੁਸਤਕ 'ਉਦਰੇਵਾਂ' ਲੋਕ ਅਰਪਣ ਅਗਲੀ ਖ਼ਬਰ ਗੈਰ ਕਾਨੂੰਨੀ ਤਰੀਕੇ ਸਮੁੰਦਰ ਰਾਹੀਂ ਬਰਤਾਨੀਆ 'ਚ ਦਾਖਲ ਹੋ ਰਹੇ ਵਿਅਕਤੀ ਫਰਾਂਸ ਪੁਲਿਸ ਨੇ ਹਿਰਾਸਤ 'ਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।