20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੈਰ ਕਾਨੂੰਨੀ ਤਰੀਕੇ ਸਮੁੰਦਰ ਰਾਹੀਂ ਬਰਤਾਨੀਆ 'ਚ ਦਾਖਲ ਹੋ ਰਹੇ ਵਿਅਕਤੀ ਫਰਾਂਸ ਪੁਲਿਸ ਨੇ ਹਿਰਾਸਤ 'ਚ ਲਏ

ਅਜੀਤ ਡੈਸਕ 21-01-2026
ਲੈਸਟਰ (ਇੰਗਲੈਂਡ), 20 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵੱਲ ਸਮੁੰਦਰੀ ਰਸਤੇ ਰਾਹੀਂ ਹੋ ਰਹੀ ਗੈਰਕਾਨੂੰਨੀ ਪ੍ਰਵਾਸੀ ਆਵਾਜਾਈ ਨੂੰ ਰੋਕਣ ਲਈ ਫਰਾਂਸ ਨੇ ਇਕ ਇਤਿਹਾਸਕ ਕਦਮ ਚੁੱਕਦਿਆਂ ਸਮੁੰਦਰ 'ਚ ਹੀ ਛੋਟੀ ਕਿਸ਼ਤੀ ਨੂੰ ਰੋਕ ਕੇ ਪਹਿਲੀ ਵਾਰ ਸਿੱਧੀ ਕਾਰਵਾਈ ਕੀਤੀ ਹੈ | ਇਹ ਕਾਰਵਾਈ ਉਸ ਨਵੀਂ ਨੀਤੀ ਤਹਿਤ ਕੀਤੀ ਗਈ ਹੈ, ਜਿਸਦਾ ਮਕਸਦ ਗੈਰਕਾਨੂੰਨੀ ਤਰੀਕੇ ਨਾਲ ਬਰਤਾਨੀਆ ਪਹੁੰਚਣ ਵਾਲੇ ਲੋਕਾਂ ਦੀ ਆਵਾਜਾਈ 'ਤੇ ਨਕੇਲ ਕਸਣਾ ਹੈ | ਜਾਣਕਾਰੀ ਮੁਤਾਬਕ ਫਰਾਂਸ ਦੀ ਪੁਲਿਸ ਤੇ ਸੁਰੱਖਿਆ ਬਲਾਂ ਨੇ ਸਮੁੰਦਰ 'ਚ ਦਾਖ਼ਲ ਹੋ ਚੁੱਕੀ ਇਕ ਕਿਸ਼ਤੀ ਨੂੰ ਘੇਰ ਲਿਆ, ਜਿਸ 'ਚ ਕਈ ਲੋਕ ਸਵਾਰ ਸਨ | ਇਹ ਕਿਸ਼ਤੀ ਤੱਟ ਤੋਂ ਕੁਝ ਦੂਰੀ 'ਤੇ ਪਹੁੰਚ ਚੁੱਕੀ ਸੀ ਤੇ ਬਰਤਾਨੀਆ ਵੱਲ ਰੁਖ ਕਰ ਰਹੀ ਸੀ | ਕਾਰਵਾਈ ਦੌਰਾਨ ਕਿਸ਼ਤੀ 'ਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਰੋਕ ਕੇ ਵਾਪਸ ਤੱਟ ਵੱਲ ਲਿਆਂਦਾ ਗਿਆ | ਫਰਾਂਸੀਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤੱਕ ਸਿਰਫ਼ ਤੱਟੀ ਇਲਾਕਿਆਂ 'ਚ ਹੀ ਅਜਿਹੀਆਂ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਪਰ ਨਵੇਂ ਨਿਯਮਾਂ ਅਧੀਨ ਹੁਣ ਸਮੁੰਦਰ 'ਚ ਦਾਖ਼ਲ ਹੋਣ ਮਗਰੋਂ ਵੀ ਦਖ਼ਲ ਦੇਣ ਦੀ ਆਗਿਆ ਦਿੱਤੀ ਗਈ ਹੈ | ਇਸ ਨਾਲ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੂੰ ਵੱਡਾ ਝਟਕਾ ਲੱਗਣ ਦੀ ਉਮੀਦ ਹੈ, ਜੋ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਖ਼ਤਰਨਾਕ ਸਮੁੰਦਰੀ ਯਾਤਰਾ ਲਈ ਮਜਬੂਰ ਕਰਦੇ ਹਨ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਲੋਹੜੀ ਦਾ ਤਿਓਹਾਰ ਮਨਾਇਆ ਗਿਆ ਅਗਲੀ ਖ਼ਬਰ ਵਿਨੀਪੈਗ ਵਿਖੇ '8ਵਾਂ ਟੋਬਾ ਗੋਲਡ ਕੱਪ 2026' ਫ਼ੀਲਡ ਹਾਕੀ ਟੂਰਨਾਮੈਂਟ ਅਪ੍ਰੈਲ 'ਚ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।