20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਇੰਗਲੈਂਡ 'ਚ ਤਿਲਕ ਕਾਰਨ 8 ਸਾਲਾ ਬੱਚਾ ਸਕੂਲ ਛੱਡਣ ਲਈ ਮਜਬੂਰ

ਅਜੀਤ ਡੈਸਕ 21-01-2026
ਲੈਸਟਰ (ਇੰਗਲੈਂਡ), 20 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ 'ਚ ਧਾਰਮਿਕ ਅਸਹਿਣਸ਼ੀਲਤਾ ਦਾ ਇਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 8 ਸਾਲਾ ਹਿੰਦੂ ਵਿਦਿਆਰਥੀ ਨੂੰ ਮੱਥੇ 'ਤੇ ਤਿਲਕ ਲਗਾਉਣ ਕਾਰਨ ਆਪਣਾ ਸਕੂਲ ਬਦਲਣ ਲਈ ਮਜਬੂਰ ਹੋਣਾ ਪਿਆ | ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਿ੍ਟਿਸ਼ ਹਿੰਦੂ ਤੇ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਇਕ ਸਮਾਜਿਕ ਸੰਸਥਾ ਨੇ ਇਸ ਸੰਬੰਧੀ ਗੰਭੀਰ ਦੋਸ਼ ਲਗਾਏ | ਜਾਣਕਾਰੀ ਮੁਤਾਬਕ ਇੰਗਲੈਂਡ ਦੇ ਇਕ ਸ਼ਹਿਰ 'ਚ ਸਥਿਤ ਵਿਕਾਰਜ਼ ਗ੍ਰੀਨ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਟਾਫ ਨੇ ਬੱਚੇ ਨੂੰ ਉਸ ਦੀ ਧਾਰਮਿਕ ਰਵਾਇਤ ਬਾਰੇ ਵਾਰ-ਵਾਰ ਸਵਾਲ ਕੀਤੇ ਤੇ ਤਿਲਕ ਲਗਾਉਣ ਦੀ ਵਜ੍ਹਾ ਸਮਝਾਉਣ ਲਈ ਕਿਹਾ | ਸੰਸਥਾ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਵੱਲੋਂ ਬੱਚੇ ਦੀ ਇਸ ਧਾਰਮਿਕ ਪਛਾਣ ਨੂੰ ਸਵੀਕਾਰ ਕਰਨ ਦੀ ਥਾਂ ਉਸ 'ਤੇ ਮਨੋਵਿਗਿਆਨਕ ਦਬਾਅ ਬਣਾਇਆ ਗਿਆ, ਜੋ ਪੂਰੀ ਤਰ੍ਹਾਂ ਗੈਰਵਾਜਬ ਹੈ | ਦੱਸਿਆ ਗਿਆ ਹੈ ਕਿ ਬੱਚੇ ਦੀ ਮਨੋਦਸ਼ਾ ਇਸ ਹੱਦ ਤੱਕ ਪ੍ਰਭਾਵਿਤ ਹੋਈ ਕਿ ਮਾਪਿਆਂ ਨੂੰ ਆਖ਼ਰਕਾਰ ਉਸ ਨੂੰ ਸਕੂਲ ਤੋਂ ਹਟਾਉਣ ਦਾ ਫ਼ੈਸਲਾ ਕਰਨਾ ਪਿਆ | ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਬਰਤਾਨੀਆ ਵਰਗੇ ਬਹੁ-ਸੰਸਕਿ੍ਤਕ ਦੇਸ਼ 'ਚ ਇਸ ਤਰ੍ਹਾਂ ਦੀ ਘਟਨਾ ਸਹਿਣਯੋਗ ਨਹੀਂ ਤੇ ਹਰ ਬੱਚੇ ਨੂੰ ਆਪਣੀ ਧਾਰਮਿਕ ਆਜ਼ਾਦੀ ਨਾਲ ਜੀਊਣ ਦਾ ਹੱਕ ਮਿਲਣਾ ਚਾਹੀਦਾ ਹੈ |

ਪਿਛਲੀ ਖ਼ਬਰ ਸਾਇਨਾ ਨੇਹਵਾਲ ਵਲੋਂ ਸੰਨਿਆਸ ਦਾ ਐਲਾਨ <br/> ਅਗਲੀ ਖ਼ਬਰ ਗੈਰ-ਕਾਨੂੰਨੀ ਧੰਦੇ 'ਚ ਸ਼ਾਮਿਲ ਭਾਰਤੀ ਪਤੀ-ਪਤਨੀ ਸਮੇਤ 5 ਵਿਰੁੱਧ ਦੋਸ਼ ਆਇਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।