20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੈਰ-ਕਾਨੂੰਨੀ ਧੰਦੇ 'ਚ ਸ਼ਾਮਿਲ ਭਾਰਤੀ ਪਤੀ-ਪਤਨੀ ਸਮੇਤ 5 ਵਿਰੁੱਧ ਦੋਸ਼ ਆਇਦ

ਅਜੀਤ ਡੈਸਕ 21-01-2026

ਸੈਕਰਾਮੈਂਟੋ, 20 ਜਨਵਰੀ (ਹੁਸਨ ਲੜੋਆ ਬੰਗਾ)-ਡਮਫਰਾਈਸ 'ਚ ਪਟੇ 'ਤੇ ਲਏ ਮੋਟਲ 'ਚ ਡਰੱਗ ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ 'ਚ ਭਾਰਤੀ ਪਤੀ-ਪਤਨੀ ਸਮੇਤ 5 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ | ਉਹ ਅਲੈਗਜੰਡਰੀਆ, ਵਰਜੀਨੀਆ ਦੀ ਇਕ ਸੰਘੀ ਅਦਾਲਤ 'ਚ ਪੇਸ਼ ਹੋਏ | ਵਰਜੀਨੀਆ ਦੇ ਪੂਰਬੀ ਜਿਲ੍ਹੇ ਦੇ ਅਟਾਰਨੀ ਦਫਤਰ ਅਨੁਸਾਰ ਅਦਾਲਤ 'ਚ ਦਾਇਰ ਦੋਸ਼ਾਂ ਅਨੁਸਾਰ ਕੋਸ਼ਾ ਸ਼ਰਮਾ (52) ਤੇ ਉਸ ਦੇ ਪਤੀ ਤਰੁਨ ਸ਼ਰਮਾ (55) ਨੇ ਮਈ 2023 'ਚ ਆਪਣੀ ਕੰਪਨੀ ਕੋਸ਼ਾ ਐਲ.ਐਲ.ਸੀ. ਰਾਹੀਂ ਪਟੇ 'ਤੇ ਇਕ ਮੋਟਲ ਲਿਆ ਸੀ | ਇਸਤਗਾਸਾ ਪੱਖ ਅਨੁਸਾਰ ਮੋਟਲ ਦੀ ਤੀਸਰੀ ਮੰਜਿਲ 'ਤੇ ਡਰੱਗ ਤੇ ਦੇਹ ਵਪਾਰ ਦਾ ਧੰਦਾ ਹੁੰਦਾ ਸੀ | ਜਾਂਚਕਾਰਾਂ ਅਨੁਸਾਰ ਕਥਿੱਤ ਤੌਰ 'ਤੇ ਵੇਚੇ ਜਾਂਦੇ ਨਸ਼ੀਲੇ ਪਦਾਰਥਾਂ 'ਚ ਫੈਂਟਾਨਾਇਲ ਤੇ ਕੋਕੀਨ ਸ਼ਾਮਿਲ ਹਨ | ਇਸ ਮਾਮਲੇ 'ਚ ਪਤੀ- ਪਤਨੀ ਤੋਂ ਇਲਾਵਾ ਤੀਸਰੇ ਦੋਸ਼ੀ 51 ਸਾਲਾ ਮਾਰਗੋ ਵਾਲਡਨ ਪੀਅਰਸ ਤੇ 2 ਹੋਰ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਸੀ | ਨਸ਼ੀਲੇ ਪਦਾਰਥਾਂ ਸੰਬੰਧੀ ਲਾਏ ਦੋਸ਼ਾਂ ਤਹਿਤ 10 ਸਾਲ ਤੱਕ ਸਜ਼ਾ ਦੀ ਵਿਵਸਥਾ ਹੈ ਜੋ ਸਜ਼ਾ ਸੰਘੀ ਅਦਾਲਤ ਵਲੋਂ ਤੈਅ ਕੀਤੀ ਜਾਣੀ ਹੈ |

ਪਿਛਲੀ ਖ਼ਬਰ ਇੰਗਲੈਂਡ 'ਚ ਤਿਲਕ ਕਾਰਨ 8 ਸਾਲਾ ਬੱਚਾ ਸਕੂਲ ਛੱਡਣ ਲਈ ਮਜਬੂਰ ਅਗਲੀ ਖ਼ਬਰ ਵਿਸ਼ਵ ਕੱਪ 'ਚ ਭਾਗੀਦਾਰੀ 'ਤੇ ਆਈ.ਸੀ.ਸੀ. ਦੇ ਦਬਾਅ ਅੱਗੇ ਨਹੀਂ ਝੁਕਾਂਗੇ-ਬੰਗਲਾਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।