20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਵਿਸ਼ਵ ਕੱਪ 'ਚ ਭਾਗੀਦਾਰੀ 'ਤੇ ਆਈ.ਸੀ.ਸੀ. ਦੇ ਦਬਾਅ ਅੱਗੇ ਨਹੀਂ ਝੁਕਾਂਗੇ-ਬੰਗਲਾਦੇਸ਼ <br/>

ਅਜੀਤ ਡੈਸਕ 21-01-2026

ਢਾਕਾ, 20 ਜਨਵਰੀ (ਪੀ.ਟੀ.ਆਈ.)-ਬੰਗਲਾਦੇਸ਼ ਸਰਕਾਰ ਦੇ ਖੇਡ ਸਲਾਹਕਾਰ ਆਸਿਫ ਨਜ਼ਰੁਲ ਨੇ ਦੁਹਰਾਇਆ ਕਿ ਉਨ੍ਹਾਂ ਦੀ ਟੀਮ ਕਿਸੇ ਵੀ ਹਾਲਤ 'ਚ ਟੀ-20 ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵੇਗੀ, ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਭਾਗੀਦਾਰੀ ਬਾਰੇ ਫੈਸਲਾ ਲੈਣ ਲਈ 21 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ | ਜੇਕਰ ਬੀ.ਸੀ.ਬੀ. 20-ਟੀਮਾਂ ਦੇ ਟੂਰਨਾਮੈਂਟ ਲਈ ਭਾਰਤ 'ਚ ਟੀਮ ਨਹੀਂ ਭੇਜਦਾ ਹੈ, ਤਾਂ ਸਕਾਟਲੈਂਡ ਨੂੰ ਮੌਜੂਦਾ ਦਰਜਾਬੰਦੀ ਦੇ ਆਧਾਰ 'ਤੇ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ | ਨਜ਼ਰੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਕਾਟਲੈਂਡ ਨੂੰ ਸਾਡੀ ਜਗ੍ਹਾ 'ਤੇ ਸ਼ਾਮਲ ਕੀਤਾ ਗਿਆ ਹੈ | ਜੇਕਰ ਆਈ.ਸੀ.ਸੀ., ਭਾਰਤੀ ਕ੍ਰਿਕਟ ਬੋਰਡ ਦੇ ਦਬਾਅ ਹੇਠ ਬੇਤੁਕੀ ਸ਼ਰਤਾਂ ਲਗਾ ਕੇ ਸਾਡੇ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ | ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵੀ ਹੋਇਆ ਹੈ ਜਿੱਥੇ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਭਾਰਤ ਨਹੀਂ ਜਾਣਗੇ ਤੇ ਆਈ.ਸੀ.ਸੀ. ਨੇ ਸਥਾਨ ਬਦਲ ਦਿੱਤਾ | ਅਸੀਂ ਤਰਕਪੂਰਨ ਆਧਾਰ 'ਤੇ ਸਥਾਨ ਬਦਲਣ ਦੀ ਬੇਨਤੀ ਕੀਤੀ ਹੈ ਤੇ ਗੈਰ-ਵਾਜਬ ਦਬਾਅ ਰਾਹੀਂ ਭਾਰਤ 'ਚ ਖੇਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ |

ਪਿਛਲੀ ਖ਼ਬਰ ਗੈਰ-ਕਾਨੂੰਨੀ ਧੰਦੇ 'ਚ ਸ਼ਾਮਿਲ ਭਾਰਤੀ ਪਤੀ-ਪਤਨੀ ਸਮੇਤ 5 ਵਿਰੁੱਧ ਦੋਸ਼ ਆਇਦ ਅਗਲੀ ਖ਼ਬਰ ਯੂ.ਕੇ. 'ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗ ਸਕਦੀ ਹੈ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।