20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਯੂ.ਕੇ. 'ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗ ਸਕਦੀ ਹੈ ਪਾਬੰਦੀ <br/>

ਅਜੀਤ ਡੈਸਕ 21-01-2026
ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸਰਕਾਰ ਸਲਾਹ ਕਰ ਰਹੀ ਹੈ ਕਿ ਕੀ ਯੂ.ਕੇ. 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ? ਇਸਦੇ ਨਾਲ ਹੀ 'ਤੁਰੰਤ ਪ੍ਰਭਾਵ ਨਾਲ' ਆਫਸਟੇਡ ਨੂੰ ਸਕੂਲਾਂ 'ਚ ਫ਼ੋਨ ਦੀ ਵਰਤੋਂ ਬਾਰੇ ਨੀਤੀਆਂ ਦੀ ਜਾਂਚ ਕਰਨ ਦੀ ਸ਼ਕਤੀ ਦੇਵੇਗੀ ਤੇ ਇਸ ਐਲਾਨ ਦੇ ਨਤੀਜੇ ਵਜੋਂ ਸਕੂਲ 'ਡਿਫਾਲਟ ਤੌਰ 'ਤੇ ਫ਼ੋਨ-ਮੁਕਤ' ਹੋਣ ਦੀ ਉਮੀਦ ਕਰਦੇ ਹਨ | ਇਸ ਤਰ੍ਹਾਂ ਦੀ ਪਾਬੰਦੀ ਦਸੰਬਰ 2025 'ਚ ਆਸਟ੍ਰੇਲੀਆ 'ਚ ਵੀ ਲਾਗੂ ਹੋਈ, ਜੋ ਕਿ ਦੁਨੀਆ 'ਚ ਆਪਣੀ ਕਿਸਮ ਦੀ ਪਹਿਲੀ ਸੀ | ਕਿਹਾ ਜਾਂਦਾ ਹੈ ਕਿ ਹੋਰ ਦੇਸ਼ ਅਜਿਹੇ ਕਾਨੂੰਨ 'ਤੇ ਵਿਚਾਰ ਕਰ ਰਹੇ ਹਨ | ਯੂ.ਕੇ. ਦੇ 60 ਤੋਂ ਵੱਧ ਲੇਬਰ ਸੰਸਦ ਮੈਂਬਰਾਂ ਦੁਆਰਾ ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ | ਬਰਤਾਨੀਆ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵੀ ਇਸ ਪਾਬੰਦੀ ਦਾ ਸਮਰਥਨ ਕਰਦੀ ਹੈ |

ਪਿਛਲੀ ਖ਼ਬਰ ਵਿਸ਼ਵ ਕੱਪ 'ਚ ਭਾਗੀਦਾਰੀ 'ਤੇ ਆਈ.ਸੀ.ਸੀ. ਦੇ ਦਬਾਅ ਅੱਗੇ ਨਹੀਂ ਝੁਕਾਂਗੇ-ਬੰਗਲਾਦੇਸ਼ <br/> ਅਗਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਆਈ.ਪੀ.ਐਲ. ਦੀ ਏ.ਆਈ. ਸਪਾਂਸਰਸ਼ਿਪ ਲਈ 270 ਕਰੋੜ ਦਾ ਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।